ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋ ਜਾਂਦਾ ਹੈ | ਵੀਰੇਂਦਰ ਨੇ ਦਿਬਦ੍ਰਿਸ਼ਟੀਆਂ ਮਣੀਆਂ ਦੇ ਚਿਹਰੇ ਤੇ ਸੁਟ- ਦਿਆਂ ਆਖਿਆ “ਮਣੀਆਂ ਏਸ ਫਟ ਨੇ ਮੈਨੂੰ ਡਾਢਾ ਔਖਿਆਂ ਕੀਤਾ ਹੈ— ਖ਼ਬਰੇ ਕਦੋਂ ਰਾਜ਼ੀ ਹੋਵੇਗਾ......"

ਮਣੀਆਂ ਸ਼ਿਬੋ ਚੂਹੜੀ ਦੀ ਧੀ ਸੀ । ਮਦਰਸਿਓਂ ਛੁਟੀ ਵਾਲੇ ਦਿਨ ਉਹ ਮਾਂ ਨਾਲ ਲੋਕਾਂ ਦੇ ਘਰੀਂ ਚਲੀ ਜਾਂਦੀ ਸੀ। ਪਰ ਵਧੇਰੇ ਤਾਂ ਉਹ ਪੰਡਤ ਜੈ ਨਾਰਾਇਣ ਦੇ ਹੀ ਜਾਂਦੀ ਹੁੰਦੀ ਸੀ। ਕਿਉਂਕਿ ਸ਼ਿਬੋ ਚੂਹੜੀ ਤੇ ਪੰਡਤਾਣੀ ਇਕੋ ਪੈਕੇ ਪਿੰਡ ਦੀਆਂ ਧੀਆਂ ਸਨ।

ਜਦੋਂ ਤ੍ਰਿਕਾਲਾਂ ਨੂੰ ਸ਼ਿਬੋ ਮਣੀਆਂ ਨੂੰ ਬਾਹਰੋਂ ਬਾਲਣ ਲਿਆਉਣ ਲਈ ਘਲਦੀ ਤਾਂ ਵੀਰੇਂਦਰ ਵੀ ਨਾਲ ਹੀ ਵਗ ਜਾਂਦਾ। ਬਾਲਣ ਕਠਿਆਂ ਕਰਨ ਵਿਚ ਉਹ ਮਣੀਆਂ ਦਾ ਹਥ ਵਟਾਉਂਦਾ ਹੁੰਦਾ ਸੀ ।

ਇਕ ਦਿਨ ਮਣੀਆਂ ਇਕ ਖੁੰਘਰ, ਦਰਖ਼ਤ ਦੀਆਂ ਟਾਹਣੀਆਂ ਪਈ ਭੰਨਦੀ ਸੀ, ਤੇ ਵੀਰੇਂਦਰ ਉਹਨਾਂ ਨੂੰ ਨਾਲੋ ਨਾਲ ਕਠੀਆਂ ਕਰਦਾ ਜਾਂਦਾ ਸੀ। ਮਣੀਆਂ ਇਕ ਮੁਟੇਰੀ ਟਾਹਣੀਂੀ ਨੂੰ ਤੋੜਨ ਦੇ ਯਤਨ ਕਰ ਰਹੀ ਸੀ, ਪਰ ਉਹ ਓਸ ਕੋਲੋਂ ਨਹੀਂ ਸੀ ਭਜਦੀ।

“ਠਹਿਰ ਮੈਂ ਤੋੜ ਦਿਆਂ ਮਣੀਆਂ – ਸਾਹ ਲੈ"ਤੇ ਉਹ ਛਪਾ ਛਪ ਦਰਖ਼ਤ ਉਤੇ ਚੜ੍ਹ ਗਿਆ । ਉਹ ਟਾਹਣੀ ਨੂੰ ਤੋੜਨ ਖ਼ਾਤਰ ਲਚ- ਕਾਂਦਾ, ਕਦੀ ਏਧਰ ਨੂੰ ਝੁਕਾਂਦਾ, ਕਦੇ ਦੂਜੇ ਪਾਸੇ ਨੂੰ। ਓੜਕ ਟਾਹਣੀ ਨੂੰ ਉਸ ਇਕ ਤਕੜੀ ਮਚਕੋੜ ਦਿੱਤੀ। ਉਹ ਅਚਾਨਕ ਹੀ ਟੁਟ ਗਈ ਤੇ ਨਾਲ ਹੀ, ਵੀਰੇਂਦਰ ਧੜਾਮ ਦੇਣੀ ਢਹਿ ਪਿਆ। ਡਿੱਗੇ ਆਉਂਦੇ ਦੀ ਵਖੀ ਵਿਚ ਇਕ ਕੋਈ ਖੰਘੀ ਖੁਭ ਗਈ, ਵਖੀ ਪਾਟ ਗਈ -- ਖੱਬੇ ਪਾਸਿਓਂ। ਉਹ ਬੇਸੁਧ ਹੋ ਕੇ ਭੋਂ ਤੇ ਲਿਟਿਆ ਹੋਇਆ ਸੀ ।

ਵੀਰੇਂਦਰ ਕਈ ਮਹੀਨੇ ਮੰਜੇ ਤੇ ਪਿਆ ਰਿਹਾ। ਮਣੀਆਂ ਨਿਤ ਉਹਦੀ ਸਾਰ ਨੂੰ ਜਾਂਦੀ ਹੁੰਦੀ ਸੀ।ਜਦੋਂ ਹਸਰਤ ਜਿਹੀ ਨਾਲ ਉਹ ਵੀਰੇਂਦਰ ਦੇ ਕੋਲ ਜਿਹੇ ਹੁੰਦੀ – ਤਾਂ ਕੋਈ ਨਾ ਕੋਈ ਬਾਹਮਣ ਉਹਨੂੰ ਛਛਕੇਰ ਦਿੰਦਾ। ਉਹ ਦੂਰ ਹੋ ਖਲੋਂਦੀ। ਅਛੂਤ ਨੂੰ ਹਿੰਦੁਸਤਾਨ ਵਿਚ ਪਸ਼ੂਆਂ

Digitized by Panjab Digital Library | www.panjabdigilib.org

90