ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲੋਂ ਵੀ ਭੈੜਾ ਸਮਝਿਆ ਜਾਂਦਾ ਹੈ। ਪਹਿਲਾਂ ਵੀ ਇਨ੍ਹਾਂ ਨੂੰ ਕੱਠਿਆਂ ਫਿਰਦੇ, ਟੁਰਦੇ, ਖੇਡਦੇ ਤਕ ਕੇ ਸਮਾਜ ਵਿਚ ਕਈਆਂ ਦੇ ਮੱਥੇ ਸਕੜਦੇ ਸਨ। ਭਾਵੇਂ ਬੱਚੇ ਹੋਣ ਕਰ ਕੇ ਕੋਈ ਗੱਲ ਨਹੀਂ ਸੀ ਚੁਕਦਾ।

ਉਤਲੀ ਘਟਨਾਂ ਨੂੰ ਕਈ ਵਰ੍ਹੇ ਹੋ ਚੁਕੇ ਸਨ। ਵੀਰੇਂਦਰ ਦਾ ਫੱਟ ਭਾਵੇਂ ਵੱਲ ਹੋ ਚੁਕਾ ਹੋਇਆ ਸੀ। ਪਰ ਬਰਸਾਤ ਜਾਂ ਬਹਾਰ ਦੀ ਰੁਤੇ ਉਹ ਅਲ੍ਹਾ ਅਲ੍ਹਾ ਜਾਪਣ ਲਗਦਾ,ਜੀਕਰ ਉਹਦਾ ਮੂੰਹ ਮੁੜ ਖੁਲ ਜਾਣਾ ਹੁੰਦਾ ਹੈ ।

ਉਨ੍ਹਾਂ ਦੀ ਉਮਰ ਦੀਆਂ ਉਲਾਂਘਾਂ ਉਨਾਂ ਦੀ ਖੁਲ੍ਹ ਵਿਚ ਸੰਕੋਚ ਵਧਾਂਦੀਆਂ ਗਈਆਂ। ਭਾਵੇਂ ਪੰਡਤਾਣੀ ਸ਼ਿਬੋ ਘਿਓ ਖਿਚੜੀ ਬਣੀਆਂ ਹੋਈਆਂ ਸਨ ਪਰ ਸਮਾਜ ਦੀ ਨਿਤ ਦਿਹਾੜੇ ਦੀ ਘੁਸਰ ਮੁਸਰ ਨਾਲ ਪੰਡਤਾਣੀ ਘਾਬਰ ਗਈ ਹੋਈ ਸੀ।ਉਹ ਵੀਰੇਂਦਰ ਨੂੰ ਮਣੀਆਂ ਨਾਲ ਖੁਲਾ ਰਵਈਆ ਅਖ਼ਤਿਆਰ ਕਰਨੋਂ ਵਰਜਦੀ ਰਹਿੰਦੀ ਸੀ । ਕਿਉਂਕਿ ਹੁਣ ਸਮਾਜ ਇਨ੍ਹਾਂ ਨੂੰ ਚੋਖੀਆਂ ਅੱਖਾਂ ਪਾੜ ਕੇ ਵਿੰਹਦੀ ਸੀ।

ਵੀਰੇਂਦਰ ਸਕੂਲੇ ਜਾਣ ਤੋਂ ਪਹਿਲਾਂ ਸਵੇਰੇ ਸੈਰ ਤੇ ਜਾਂਦਾ ਹੁੰਦਾ ਸੀ ਮਗਰੋਂ ਮਣੀਆਂ ਆ ਕੇ ਉਹਦਾ ਕਮਰਾ ਸਾਫ਼ ਕਰ ਜਾਂਦੀ ਹੁੰਦੀ ਸੀ। ਪੁਸਤਕਾਂ ਚੁੰਨੀ ਨਾਲ ਪੂੰਝ ਪਾਂਝ ਕੇ ਕਰੀਨੇ ਨਾਲ ਚਿਣ ਦਿੰਦੀ। ਇਕ ਦਿਨ ਜਦੋਂ ਵੀਰੇਂਦਰ ਸੈਰੋਂ ਮੁੜਿਆ ਤਾਂ ਮਣੀਆਂ ਉਹਦੇ ਕਮਰੇ ਦੀ ਗੁੱਠੇ ਬੈਠੀ ਸੀ। ਵੀਰੇਂਦਰ ਨੇ ਅਗਾਂਹ ਹੋ ਕੇ ਤਕਿਆ ਉਹ ਉਹਦੇ ਬੂਟ ਪਈ ਪੂੰਝਦੀ ਸੀ ।

“ਮਣੀਆਂ ਛਡ ਦੇ - ਇਹ ਕੰਮ ਨਹੀਂ ਚੰਗਾ।

“ਕਿਉਂ ਜੀ ਇਹਨੂੰ ਕੀ ਏ ?

ਅੱਗੋਂ ਮਣੀਆਂ ਮੁਸਕ੍ਰਾ ਕੇ ਵੀਰੇਂਦਰ ਵਲ ਝਾਕੀ।

“ਮੈਂ ਕਿਸੇ ਕੋਲੋਂ, ਬੂਟ ਸਾਫ਼ ਨਹੀਂ ਕਰਾਉਂਦਾ' ਵੀਰੇਂਦਰ ਰਤਾ ਹੋਰ ਅਗਾਂਹ ਸਰਕਿਆ ।

“ਪਰ ਅਜ ਗਾਰਾ ਲਗਾ ਹੋਇਆ ਸੀ – ਤਦੇ.............. "ਅਜੇ ८१

Digitized by Panjab Digital Library | www.panjabdigilib.org

91