ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਣੀਆਂ ਨੇ ਗੱਲ ਵੀ ਨਹੀਂ ਸੀ ਮੁਕਾਈ ਕਿ ਵੀਰੇਂਦਰ ਨੇ ਨੇੜੇ ਢੁਕ ਕੇ ਮਣੀਆਂ ਦੇ ਹੱਥੋਂ ਬੂਟ ਧੂ ਲਏ। ਮਣੀਆਂ ਮਿਨ੍ਹੀਆਂ ਮਿਨ੍ਹੀਆਂ ਨਿਗਾਹਾਂ ਨਾਲ ਵੀਰੇਂਦਰ ਵਲ ਝਾਕਦੀ – ਬਾਹਰ ਨਿਕਲ ਗਈ - ਵੀਰੇਂਦਰ ਬੁਤ ਵਾਂਗ ਖੜਾ ਰਹਿ ਗਿਆ।

ਆਉਂਦੇ ਅਠਵਾਰੇ ਨੂੰ ਉਹ ਮੁੜ ਵੀਰੇਂਦਰ ਦਾ ਕਮਰਾ ਸੰਬਰਦੀ ਸੀ। ਭਾਵੇਂ ਅਜ ਮੀਂਹ ਕਰ ਕੇ ਬੂਟ ਵਧੇਰੇ ਲਿਬੜੇ ਹੋਏ ਸਨ, ਪਰ ਮਣੀਆਂ ਨੇ ਤਾਂ ਵੀ ਹੱਥ ਨਾ ਲਾਇਆ। ਵੀਰੇਂਦਰ ਕੋਲ ਹੀ ਖੜਾ ਉਹਦੀ ਏਸ ਬੇ-ਪਰਵਾਹੀ ਨੂੰ ਤਕਦਾ ਰਿਹਾ। ਪਰ ਮਣੀਆਂ ਬਾਹਰ ਨਿਕਲ ਗਈ।

ਅਜ ਤਾਂ ਬੂਟਾਂ ਨੂੰ ਗਾਰਾ ਸਗੋਂ ਬਹੁਤਾ ਹੈ' ਦਲੀਜ ਟਪਦੀ ਮਣੀਆਂ ਨੂੰ ਚੰਨੀਓਂ ਫੜ ਕੇ ਵੀਰੇਂਦਰ ਨੇ ਆਖਿਆ।

“ਓਦਨ ਜੂ ਰੋਕਿਆ ਸੀ – ਹੁਣ ਕਿਉਂ ਪੂੰਝਾਂ ਨਾਲੇ ਓਸ ਤਣੁਕ ਮਾਰ ਕੇ ਚੁੰਨੀ ਵੀਰੇਂਦਰ ਦੇ ਹੱਥੋਂ ਖਿੱਚ ਲਈ।

“ਮਣੀਆਂ ਅਜ ਮੇਰਾ ਫਟ ਦਰਦ ਕਰਦਾ ਹੈ – ਮੈਂ ਆਪੀਂ ਨਹੀਂ ਪੂੰਝ ਸਕਾਂਗਾ, ਤਕ ਤੇ ਸਹੀ ਮਣੀਆਂ" ਵੀਰੇਂਦਰ ਨੇ ਵਖੀ ਨੰਗੀ ਕਰਦਿਆਂ ਆਖਿਆ ।

ਸੰਗਦੀ ਸੰਗਦੀ ਮਣੀਆਂ ਨੇ ਪੋਲੇ ਜਿਹੇ ਪੋਟੇ ਦਿਲ ਨੂੰ ਛੂਹੇ। ਉਹਨੂੰ ਕੁਝ ਮਹਿਸੂਸ ਹੋਇਆ ਪਤਾ ਨਹੀਂ ਫਟ ਦੀ ਚਿਲੂੰ ਚਿਲ੍ਹੇ ਜਾਂ ਦਿਲ ਦੀ ਧੜਕਣ।

“ਡਿਠਾ ਈ ਮਣੀਆਂ—" ਵੀਰੇਂਦਰ ਦੇ ਅੰਦਰ ਕੋਈ ਝਰਨਾਟ ਸੀ।

“ਐਵੇਂ ਤੁਹਾਨੂੰ ਵਹਿਮ ਹੀ ਏ" ਮਣੀਆਂ ਨਾਲੇ ਸ਼ੋਖ ਜਿਹੀ ਹਾਸੀ ਹਸਦੀ ਹਸਦੀ ਨਾਲ ਵਾਲੇ ਉਹਦੀ ਭੈਣ ਦੇ ਕਮਰੇ ਵਿਚ ਭਜ ਗਈ ।

ਥੋੜੇ ਚਿਰ ਮਗਰੋਂ ਵੀਰੇਂਦਰ ਵੀ ਮਗਰ ਹੀ ਚਲਾ ਗਿਆ। ਮਣੀਆਂ ਵੀਰੇਂਦਰ ਦੀ ਭੈਣ ਦਾ ਸ਼ਿੰਗਾਰ-ਡੱਬਾ ਖੋਲ੍ਹੀਂ ਖਲੋਤੀ ਸੀ ।

ਸੂਰਜ ਚੋਖਾ ਚੜ੍ਹਚੋਖਾ ਚੜ ਆਇਆ ਸੀ। ਬਾਰੀ ਦੇ ਸ਼ੀਸ਼ਿਆਂ ਰਾਹੀਂ ਧੁੱਪ ਛਣ ਕੇ ਮਣੀਆਂ ਦੇ ਮੂੰਹ ਤੇ ਪੈ ਰਹੀ ਸੀ। ਓਹਦੇ ਕੱਕੇ ਵਾਲਾਂ ੬੨

Digitized by Panjab Digital Library | www.panjabdigilib.org

92