ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀਆਂ ਲਿਟਾਂ ਧੁੱਪ ਨਾਲ ਸੁਨਹਿਰੀ ਜਾਪਦੀਆਂ ਸਨ। ਵੀਰੇਂਦਰ ਕੋਲ ਚਲਾ ਗਿਆ। ਮਣੀਆਂ ਸ਼ੀਸ਼ੇ ਵਿਚੋਂ ਆਪਣਾ ਮੂੰਹ ਤਕਦੀ ਸੀ।

“ਜੀ ਕਰਦਾ ਹੈ ਅਜ ਤੇਰੇ ਮੱਥੇ ਵਿਚ ਸੰਧੂਰ ਦੀ ਬਿੰਦੀ ਲਾ ਵੇਖਾਂ" ਵੀਰੇਂਦਰ ਨੇ ਡੱਬੇ ਚੋਂ ਸੁਰਖੀ ਦੀ ਸ਼ੀਸ਼ੀ ਕਢ ਕੇ ਆਖਿਆ।

ਚੰਗੀ ਲਗੇਗੀ ?” ਮਣੀਆਂ ਨੇ ਮੂੰਹ ਬਣਾ ਕੇ ਪੁਛਿਆ ।

“ਹਾਂ – ਹਾਂ – ਕਿਉਂ ਨਹੀਂ? ਨਾਲੇ ਵੀਰੇਂਦਰ ਨੇ ਸਲਾਈ ਭਰ ਕੇ ਮਣੀਆਂ ਦੇ ਮੱਥੇ ਵਿਚ ਸੁਰਖੀ ਚਮਕਾ ਦਿਤੀ 1 ਸ਼ੀਸ਼ੇ ਵਿਚੋਂ ਮੂੰਹ ਤਕ ਕੇ ਮਣੀਆਂ ਨੇ ਅਖਾਂ ਝੁਕਾ ਲਈਆਂ।

ਬਾਹਰੋਂ ਪੰਡਤਾਣੀ ਵੀਰੇਂਦਰ ਦੀ ਮਾਂ ਸਭ ਕੁਝ ਪਈ ਤਕਦੀ ਸੀ। ਮਣੀਆਂ ਚੁਪਕੇ ਹੀ ਬਾਹਰ ਨੂੰ ਖਿਸਕੀ ਤੇ ਘਰ ਨੂੰ ਨਠ ਗਈ।

“ਇਹ ਕਿਥੋਂ ਲਾਈ ਏ ? ਸ਼ਿਬੋ ਨੇ ਮਣੀਆਂ ਦੇ ਮੱਥੇ 'ਚ ਬਿੰਦੀ ਤਕ ਕੇ ਪੁੱਛਿਆ ।

“ਵੀਰੇਂਦਰ ਵੀਰੇ ਨੇ ਲਾਈ ਸੂ" ਮਣੀਆਂ ਨੇ ਆਖਿਆ ।

"ਸੋਹਣੀ ਹੈ – ਤੂੰ ਵੀ ਵਿਆਹ ਮਗਰੋਂ ਲਇਆ ਕਰੀਂ" ਮਾਂ ਖ਼ੁਸ਼ ਸੀ ।

“ਜਦੋਂ ਮੇਰਾ ਵਿਆਹ ਵੀਰੇਂਦਰ ਨਾਲ ਹੋਵੇਗਾ ਮਣੀਆਂ ਦੇ ਮੂੰਹੋਂ ਬਦੋ ਬਦੀ ਨਿਕਲ ਗਿਆ। ਪਰ ਉਹ ਸ਼ਰਮਾਈ ਬੜੀ । ਲਜਿਆ ਦੀ ਭਾਹ ਓਹਦੇ ਮੁਖੜੇ ਤੇ ਦਮਕ ਉੱਠੀ।

"ਝੱਲੀ ਨਾ ਹੋਵੇ ਤਾਂ – ਉਹ ਬਾਹਮਣ - ਅਸੀਂ ਅਛੂਤ, ਮੁੜ ਮੂੰਹੋਂ ਇਹ ਗਲ ਨ ਕਢੀਂ ਬੌਰੀਏ –" ਪਰ ਸ਼ਿਬੋ ਇਸ ਗਲ ਨੂੰ ਮੁੜ ਮੁੜ ਸੋਚਦੀ ਸੀ।

ਸਮਾਜ ਵਿਚ ਇਨ੍ਹਾਂ ਬਾਰੇ ਹੁਣ ਖੁਲ੍ਹੀ ਚਰਚਾ ਹੋਣ ਲਗ ਪਈ ਸੀ। ਕਈਆਂ ਜੈ ਨਾਰਾਇਣ ਦੇ ਘਰ ਖਾਣਾ ਪੀਣਾ ਛੱਡ ਦਿੱਤਾ। ਕਈ ਓਸ ਨੂੰ ਛੇਕਣ ਦੀਆਂ ਵਿਓਂਤਾਂ ਵਿਉਂਤਦੇ ਸਨ।

ਪੰਡਤਾਣੀ ਨੇ ਜਿਦਣ ਦਾ ਉਨ੍ਹਾਂ ਨੂੰ ਬਿੰਦੀ ਲਾ ਕੇ ਹਸਦਿਆਂ ८३

Digitized by Panjab Digital Library | www.panjabdigilib.org

93