ਤੱਕਿਆ ਸੀ ਓਂਦਨ ਤੋਂ ਉਹ ਵਧੇਰੇ ਪਰੇਸ਼ਾਨ ਸੀ। ਸਮਾਜ ਦੀਆਂ ਨਿਤ ਨਵੇਂ ਸੂਰਜ ਦੀਆਂ ਕਨਸੋਆਂ ਓਹਦੀ ਜਿੰਦ ਨੂੰ ਸਿਓਂਕ ਵਾਂਗ ਖਾਈ ਜਾਂਦੀਆਂ ਸਨ ।
ਕੁਝ ਦਿਨਾਂ ਦੀ ਗਲ ਹੈ ਕਿ ਪੰਡਤਾਣੀ ਦੇ ਘਰ ਵਿਆਹ ਦੀਆਂ ਗਲਾਂ ਛਿੜ ਪਈਆਂ । ਸ਼ਿਬੋ ਵੀ ਓਥੇ ਬੈਠੀ ਹੋਈ ਸੀ। ਓਸ ਹਾਸੇ ਭਾਣੇ ਮਣੀਆਂ ਦੀ ਓਦਨ ਵਾਲੀ ਗਲ ਦੁਹਰਾ ਦਿਤੀ ਕਿ ਮਣੀਆਂ ਆਂਹਦੀ ਸੀ “ਮੈਂ ਵੀਰੇਂਦਰ ਨਾਲ ਵਿਆਹ ਕਰਾਉਣਾ ਹੈ, ਕੇਡਾ ਮਸੂਮਪਣਾ ਹੈ ਮਣੀਆਂ ਵਿਚ । ਮੈਂ ਓਸ ਨੂੰ ਡਾਂਟਿਆ ਪੰਡਤਾਣੀ ਜੀ” ਪਰ ਸੁਣ ਕੇ ਪੰਡੜਾਣੀ ਮਾਨੋ ਮਰ ਪਈ । ਓਸ ਹੋਰ ਕੋਈ ਗਲ ਨਾ ਕੀਤੀ । ਸ਼ਿਬੋ ਓਹਦੇ ਚਿਹਰੇ ਦੇ ਤੌਰ ਦੇਖ ਕੇ ਘਰ ਨੂੰ ਚਲੀ ਗਈ।
ਪੰਡਤਾਣੀ ਬਣ ਪੰਡਤ ਕੋਲ ਅਪੜੀ ਤੇ ਗੁਸੇ ਨਾਲ ਤੱਤੀ ਹੋਈ ਹੋਈ ਬੋਲੀ - “ਆਹ ਵੇਖਿਆ ਈ - ਹੋਰ ਚੈਨ ਚੜ੍ਹਨ ਲਗਾ ਜੇ ।”
“ਕੀ ਹੋ ਗਿਆ ?” ਪੰਡਤ ਨੇ ਹਰਾਨੀ ਨਾਲ ਪੁਛਿਆ ।
“ਮਣੀਆਂ ਵੀਰੇਂਦਰ ਨਾਲ਼ ਵਿਆਹ ਕਰਾਣ ਦੀਆਂ ਗਲਾਂ ਤੇ ਉਤਰ ਆਈ ਏ, ਮੈਨੂੰ ਹੁਣੇ ਸ਼ਿਥੋ ਨੇ ਦਸਿਆ ਏ ।”
ਸੁਣਦੇ ਸਾਰ ਪੰਡਤ ਦੀ ਖਾਨਿਓ' ਗਈ । ਓਸ ਝੁੰਜਲਾ ਕੇ ਆਖਿਆ “ਏਸ ਗਲ ਦਾ ਕੋਈ ਛੇਤੀ ਉਪਾ ਸੋਚਣਾ ਚਾਹੀਦਾ ਹੈ - ਨਾਲੇ ਬਾਹਰ ਇਹਦੀ ਸੋ ਨ ਜਾਂਵੇ - ਸਮਾਜ ਅਗੇ ਹੀ ਤੜਿੰਗ ਹੋਈ ਹੋਈ ਹੈ?"
“ਉਪਾ ਇਹੀ ਹੈ ਕਿ ਵੀਰੇਂਦਰ ਨੂੰ ਇਹਦੇ ਮਾਮੇ ਕੋਲ ਲਾਹੌਰ ਘਲ ਦਿਓ” ਪੰਡਤਾਣੀ ਨੇ ਹੌਲੀ ਦਿਤੀ ਆਖਿਆ ।
“ਬਸ - ਬਸ ਠੀਕ ਹੈ - ਓਥੇ ਹੀ ਪੜ੍ਹੇਗਾ - ਭਲਕੇ ਹੀ ਤਿਆਰੀ ਕਰ ਦਿਓ।"
ਵੀਰੇਂਦਰ ਨੂੰ ਇਸ ਖ਼ਬਰ ਨੇ ਵਿੰਨ੍ਹ ਘਤਿਆ । ਦਿਨ ਭਰ ਉਹ ਕਮਰੇ ਵਿਚ ਪਿਆ ਉੱਸਲਵੱਟੇ ਲੈੱਦਾ ਰਿਹਾ। ਗੂਹੜੀ ਆਥਣ ਹੋਣ
ਤੇ ਬਾਹਰ ਨਿਕਲ ਗਿਆਂ । ਦੂਰ ਪੂਰੇ ਘੁਸਮੁਸੇ ਵਿਚੋਂ ਉਸ ਤਕਿਆ
94