ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਣੀਆਂ ਲਗੀ ਆਉਂਦੀ ਸੀ।

“ਅਜ ਦਿੱਸੇ ਹੀ ਨਹੀਂ" ਮਣੀਆਂ ਨੇ ਚੁਪ ਚੁਪੀਤੇ ਵੀਰੇਂਦਰ ਤੋਂ ਪੁਛਿਆ।

“ਮਣੀਆਂ ਮੈਂ ਭਲਕੇ ਲਾਹੌਰ ਟੁਰ ਜਾਣਾ ਹੈ,.....ਮਾਮੇ ਕੋਲ...... ਓਥੇ ਹੀ ਪੜ੍ਹਾਂਗਾ।”

“ਸੱਚ?"

“ਹਾਂ!"

“ਚਲੇ ਜਾਓਗੇ......... ਫੇਰ ਕਦੋਂ ਆਓਗੇ?” ਮਣੀਆਂ ਦੇ ਸਰੀਰ ਵਿਚੋਂ ਮਾਨੋ ਬਿਜਲੀ ਨਿਕਲ ਗਈ।

“ਨਹੀਂ ਆਖ ਸਕਦਾ — ਕਦੋਂ ਆਵਾਂ—"

ਮਣੀਆਂ ਕੁਝ ਨਾ ਬੋਲੀ — ਚੁਪ ਚਾਪ ਖਲੋਤੀ ਰਹੀ।

ਇਕ ਡੂੰਘੀ ਸਾਹਾਂ ਦੀ ਸਰਸਰਾਹਟ ਵੀਰੇਂਦਰ ਦੇ ਅੰਦਰੋਂ ਨਿਕਲੀ “ਮਣੀਆਂ ਲਾਹੌਰ ਵਿਚ ਵੀ ਮੈਨੂੰ ਤੇਰਾ ਖ਼ਿਆਲ ਆਉਂਦਾ ਰਹੇਗਾ, ਤੇ ਖ਼ਬਰੇ ਓਥੇ ਮੇਰਾ ਦਿਲ ਨਾ ਹੀ ਲਗੇ।”

ਮਣੀਆਂ ਦੀਆਂ ਅੱਖਾਂ ਭਰ ਆਈਆਂ। ਉਹ ਕੂ ਕੁਝ ਵੀ ਨਾ ਸਕੀ। ਵੀਰੇਂਦਰ ਉਹਦੇ ਹੋਰ ਨੇੜੇ ਹੋ ਗਿਆ। ਟਾਵੇਂ ਟਾਵੇਂ ਤਾਰੇ ਗਰਦੂੰ ਦੀ ਨੀਲੀ ਚਾਦਰ ਉਤੇ ਲਿਸ਼ਕ ਉਠੇ ਸਨ। ਵੀਰੇਂਦਰ ਮਣੀਆਂ ਦੇ ਦੋਵੇਂ ਹੱਥ ਘਟ ਕੇ ਬੋਲਿਆ — ‘ਮਣੀਆਂ!’

ਵੀਰੇਂਦਰ ਦਾ ਸਾਰਾ ਸਰੀਰ ਪ੍ਰੇਮ-ਝਰਨਾਟ ਨਾਲ ਲਰਜ਼ ਗਿਆ ਮਣੀਆਂ ਨੇ ਇਹ ਮਹਿਸੂਸ ਕਰ ਲਿਆ ਸੀ। ਉਹ ਊਂਧੀ ਪਾਈ ਖਲੋਤੀ ਬੋਲੀ — “ਜੀ”।

ਵੀਰੇਂਦਰ ਨੇ ਮੁੜ ਪੁਕਾਰਿਆ ‘ਮਣੀਆਂ!” ਮਣੀਆਂ ਹੋਰ ਨੇੜੇ ਹੋ ਗਈ ਠੀਕ ਓਸੇ ਵੇਲੇ ਪਿਪਲ ਦੇ ਦਰਖ਼ਤ ਤੋਂ ਇਕ ਉੱਲੂ ਦੀ ਹੂਕ ਸੁਣਾਈ ਦਿਤੀ — ਮਣੀਆਂ ਕੰਬ ਗਈ।

ਵੀਰੇਂਦਰ ਦੇ ਚਲੇ ਜਾਣ ਮਗਰੋਂ ਪੰਡਤਾਣੀ ਨੇ ਸ਼ਿਬੋ ਨੂੰ ਆਪਣੇ

95