ਘਰ ਕੰਮ ਕਰਨੋਂ ਰੋਕ ਦਿਤਾ, ਕਿਉਂਕਿ ਉਹ ਸਮਾਜ ਦਾ ਭੜਕਾ ਮੱਠਾ ਕਰਨਾ ਚਾਹੁੰਦੇ ਸਨ। ਮੁਦਤਾਂ ਦੀ ਲਗੀ ਆਉਂਦੀ ਦਿਲਾਂ ਦੀ ਸਾਂਝ ਸਮਾਜ ਦੇ ਇਕ ਝਟਕੇ ਨੇ ਤੋੜ ਦਿਤੀ।
ਵੀਰੇਂਦਰ ਜਦੋਂ ਵੀ ਛੁਟੀਆਂ ਵਿਚ ਘਰ ਆਉਂਦਾ, ਤਾਂ ਲੁਕ ਛਿਪ ਕੇ ਮਣੀਆਂ ਨੂੰ ਜ਼ਰੂਰ ਮਿਲਦਾ। ਪਰ ਉਨ੍ਹਾਂ ਦੇ ਮਿਲਾਪ ਦੀ ਗਲ ਬਾਹਰ ਨਿਕਲ ਹੀ ਜਾਂਦੀ ਤੇ ਸਮਾਜ ਵਿਚ ਝਟ ਰੌਲਾ ਪੈ ਜਾਂਦਾ।
★★★★
ਪੰਡਤ ਜੈ ਨਾਰਾਇਣ ਜੀ ਚਲਾਣਾ ਕਰ ਗਏ। ਮਗਰੋਂ ਪੰਡਤਾਣੀ ਜੀ ਹਾਵੇ ਵਿਚ ਘੁਲਦੇ ਰਹੇ। ਕੁਝ ਸਮੇਂ ਮਗਰੋਂ ਓੜਕ ਉਹ ਵੀ ਇਸ ਜਗ ਤੋਂ ਪਧਾਰ ਗਏ। ਭੈਣ ਘਰ ਬਾਰ ਵਸਦੀ ਸੀ। ਬਸ ਹੁਣ ਵੀਰੇਂਦਰ ਹੀ ਏਸ ਘਰ ਦੀ ਅੰਤਮ ਜੋਤ ਸੀ।
ਉਹ ਘਰ ਘਟ ਹੀ ਆਉਂਦਾ ਸੀ। ਉਹ ਆਪਣੇ ਆਪ ਨੂੰ ਰੋਕਦਾ ਤੇ ਬੜਾ ਕਿ ਉਹ ਪਿੰਡ ਜਾਵੇ ਹੀ ਨਾ, ਪਰ ਮਣੀਆਂ ਦੀ ਯਾਦ ਓਹਨੂੰ ਖਿਚ ਕਢਦੀ ਸੀ। ਐਤਕਾਂ ਓਹਨੂੰ ਘਰ ਗਿਆਂ ਵਰ੍ਹਿਓਂ ਉਤੇ ਹੋ ਗਿਆ ਸੀ। ਭੈਣ ਨੇ ਪਿੰਡ ਆ ਕੇ ਮਿਲਣ ਲਈ ਸਦਿਆ ਤਾਂ ਵੀ ਨਾ ਆਇਆ
ਇਨ੍ਹਾਂ ਦਿਨਾਂ ਵਿਚ ਮਣੀਆਂ ਦਾ ਵਿਆਹ ਟਿਕਿਆ ਗਿਆ। ਵਿਆਹ ਦੀ ਖਬਰ ਨੇ ਮਣੀਆਂ ਤੇ ਕੀ ਅਸਰ ਪਾਇਆ ਇਹ ਮਣੀਆਂ ਹੀ ਜਾਣਦੀ ਸੀ। ਮਣੀਆਂ ਨੂੰ ਵੀਰੇਂਦਰ ਦੇ ਫਟ ਦੀ ਬੜੀ ਚਿੰਤਾ ਲਗੀ ਰਹਿੰਦੀ ਸੀ। ਉਹ ਹੁਣ ਵੀਰੇਂਦਰ ਨੂੰ ਬਹੁਤ ਹੀ ਸਿਕਦੀ ਸੀ। ਦਿਨ ਰਾਤ ਓਸੇ ਦੇ ਤਸੱਵਰਾਂ ਵਿਚ ਬੀਤਦੇ ਸਨ। ਓਹਦਾ ਫੱਟ ਖਬਰੇ ਕੀਕਰ ਹੋਵੇਗਾ?"
ਇਕ ਸ਼ਾਮ ਨੂੰ, ਜਦੋਂ ਸੂਰਜ ਅਸਤ ਹੋ ਰਿਹਾ ਸੀ ਤੇ ਜਨੌਰ ਆਹਲਣਿਆਂ ਨੂੰ ਮੁੜ ਰਹੇ ਸਨ, ਸ਼ਿਬੋ ਨੇ ਏਕਾ ਏਕੀ ਵੀਰੇਂਦਰ ਨੂੰ
96