ਆਪਣੇ ਵਿਹੜੇ ਖਲੋਤਾ ਤਕਿਆ, ਓਹਦਾ ਲੂੰ ਲੂੰ ਖਿੜ ਗਿਆ।
“ਰਾਜ਼ੀ ਏਂ ਪੁੜ, ਅਜ ਤੇ ਚਿਰ ਪਿਛੋਂ ਈਦ ਦੇ ਚੰਨ ਵਾਂਗੂ ਦਿਸਿਆ ਏਂ।”
“ਹਾਂ ਰਾਜ਼ੀ ਹਾਂ ਸ਼ਿਬੋ"
“ਪਰ ਕਦੋਂ ਆਇਆ ਸੈਂ?"
“ਅਜ ਹੀ ਤੇ - - – ਮਣੀਆਂ ਤਕੜੀ ਏ ਨਾ?" ਵੀਰੇਂਦਰ ਨੇ ਏਧਰ ਓਧਰ ਤਕ ਕੇ ਪੁਛਿਆ।
“ਹਾਂ ਪੁਤਰ ਡਾਢੀ ਖੁਸ਼ ਏ, ਥੋੜੇ ਦਿਨਾਂ ਤੀਕਰ ਓਹਦਾ ਵਿਆਹ ਹੈ।"
“ਵਿਆਹ ਹੈ ?” ਓਹਦੇ ਚਿਹਰੇ ਦਾ ਪ੍ਰਭਾਵ ਬਦਲ ਗਿਆ । ਪਤਾ ਨਹੀਂ ਏਸ ਕਥਨੀ ਦਾ ਉਸ ਤੋਂ ਕੀ ਅਸਰ ਹੋਇਆ। ਦੇਰ ਤੋੜੀ ਚੁਪ ਚਾਪ ਖੜਾ ਰਿਹਾ। ਫੇਰ ਬੋਲਿਆ।
“ਮਣੀਆਂ ਕਿਥੇ ਏ ?"
“ਉਹ ਅੰਦਰ ਬੈਠੀ ਪੜ੍ਹਦੀ ਹੈ।"
ਪਤਲਾ ਪਤਲਾ ਨ੍ਹੇਰਾ ਛਾ ਚੁਕਾ ਸੀ। ਵੀਰੇਂਦਰ ਸਾਗਰਾਂ ਵਿਚ ਡੁਬਿਆਂ ਵਾਂਗ ਅੰਦਰ ਚਲਾ ਗਿਆ। ਮਣੀਆਂ ਦੀਵੇ ਦੀ ਲੋਏ ਕਿਸੇ ਪੁਸਤਕ ਤੋਂ ਝੁਕੀ ਹੋਈ ਸੀ।
“ਮਣੀਆਂ ” ਵੀਰੇਂਦਰ ਨੇ ਵਾਜ ਦਿਤੀ।
ਅਵਾਜ਼ ਸੁਣ ਕੇ ਮਣੀਆਂ ਤ੍ਰਬਕ ਉੱਠੀ – ਪਿਛਾਂਹ ਭੌਂ ਕੇ ਤਕਿਆ ਵੀਰੇਂਦਰ ਸੀ। ਸਿਰੋਂ ਚੁੰਨੀ ਸਰਕ ਗਈ। ਇਕ ਗਲ੍ਹ ਉਤੇ ਚਾਨਣ ਥਰਕ ਰਿਹਾ ਸੀ। ਉਹ ਮੂੜ੍ਹੇ ਤੋਂ ਉਠ ਖਲੋਤੀ।
“ਬਹਿ ਜਾਓ --" ਮਣੀਆਂ ਕਿੰਨੇ ਚਿਰ ਮਗਰੋਂ ਆਪਣਾ ਆਪ ਸਾਂਭ ਕੇ ਕੂਈ।
“ਨਹੀਂ ਮਣੀਆਂ ਮੈਂ ਜਾਣਾ ਹੈ, ਤੈਨੂੰ ਵਿਆਹ ਦੀ ਵਧਾਈ ਦੇਣ ਆਇਆ ਹਾਂ।"
Digitized by Panjab Digital Library | www.panjabdigilib.org
97