ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਆਹ ਦਾ ਨਾਉਂ ਵੀਰੇਂਦਰ ਦੇ ਮੂੰਹੋਂ ਸੁਣ ਕੇ ਮਣੀਆਂ ਦੀਆਂ ਅਖਾਂ ਭਰ ਆਈਆਂ।

"ਕਿੰਨੇ ਦਿਨ ਰਹੋਗੇ?" ਮਣੀਆਂ ਨੇ ਭਰਰਾਈ ਹੋਈ ਵਾਜ ਵਿਚ ਪੁਛਿਆ।

"ਬਹੁਤ ਥੋੜੇ ਦਿਨ ਮਣੀਆਂ” ਨਾਲੇ ਉਹ ਤੁਰ ਪਿਆ।

"ਪਰ ਰਤਾ ਕੁ ਤਾਂ ਖਲੋ ਜਾਵੋ" ਵਰ੍ਹੇ ਭਰ ਦੀ ਸਿਕ ਮਣੀਆਂ ਦੀਆਂ ਅੱਖਾਂ ਵਿਚ ਲਿਸ਼ਕ ਉਠੀ।

"“ਨਹੀਂ ਮਣੀਆਂ ਠਹਿਰ ਨਹੀਂ ਹੁੰਦਾ — ਮੇਰਾ ਫੱਟ ਖਰਾਬ ਹੋ ਚੁਕਾ ਹੋਇਆ ਹੈ"

ਮਣੀਆਂ ਨੇ ਹੰਝੂਆਂ ਵਿਚੋਂ ਵੱਖੀ ਵਲ ਤੱਕਿਆ। ਵੀਰੇਂਦਰ ਦੇ ਝੱਗ ਨੂੰ ਲਹੂ ਦੇ ਗਿੱਲੇ ਦਾਗ ਲੱਗੇ ਹੋਏ ਸਨ। ਉਹ ਚਲਾ ਗਿਆ।

ਸਮਾਜ ਤਾੜ ਵਿਚ ਸੀ ਕਿ ਕੋਈ ਮੌਕਾ ਬਣੇ। ਅਜ ਇਕ ਦੋ ਮੁਖੀਆਂ ਨੇ ਓਹਦਾ ਪਿਛਾ ਕੀਤਾ ਸੀ। ਚੂਹੜਿਆਂ ਦੇ ਘਰੋਂ ਨਿਕਲਦਿਆਂ ਤੱਕ ਲਿਆ। ਪੱਜ ਬਣ ਗਿਆ। ਬਸ ਰਾਤ ਨੂੰ ਪਰ੍ਹਾ ਸੱਦੀ ਗਈ। ਵੱਡੇ ਵੱਡੇ ਸਿਰਕੱਢ ਬਾਹਮਣ ਆ ਇਕੱਤ੍ਰ ਹੋਏ। ਤਕੜੀ ਰਾਤ ਤੀਕ ਜਾਤੀ ਰਖਿਆ ਦੀਆਂ ਵਿਓਂਤਾਂ ਘੜੀਆਂ ਤੇ ਮਲੇਛ ਵੀਰੇਂਦਰ ਲਈ ਡੰਨ ਨਿਯਤ ਹੋ ਗਿਆ।

ਦਿਨ ਚੜਦੇ ਸਾਰ ਹੀ ਵੀਰੇਂਦਰ ਨੂੰ ਦੱਸ ਦਿੱਤਾ ਗਿਆ ਸੀ ਕਿ ਉਹ ਬ੍ਰਾਹਮਣ ਜਾਤੀ ਵਿਚੋਂ ਸਦਾ ਲਈ ਛੇਕ ਦਿਤਾ ਗਿਆ ਸੀ। ਤੇ ਉਹ ਪਿੰਡ ਛਡ ਜਾਏ।

ਵੀਰੇਂਦਰ ਨੇ ਠੰਢੇ ਹੀਏ ਨਾਲ ਫ਼ੈਸਲਾ ਸੁਣਿਆ। ਨਾ ਤੱਤਾ ਹੋਇਆ, ਨਾ ਓਸ ਕਿਸੇ ਨੂੰ ਮਾੜੀ ਚੰਗੀ ਆਖੀ। ਸਾਰਾ ਦਿਨ ਉਹਨੂੰ ਕਲਪਨਾ ਜਹੀ ਜ਼ਰੂਰ ਲਗੀ ਰਹੀ। ਰਾਤੀਂ ਵੀ ਸੌਂ ਨਾ ਸਕਿਆ। ਉਹਦਾ ਅੰਦਰ ਸਮੁੰਦਰ ਦਾ ਜਵਾਰ ਭਾਟਾ ਬਣਿਆ ਹੋਇਆ ਸੀ।

ਉਹ ਕਈ ਦਿਨ ਘਰ ਰਿਹਾ। ਪਰ ਉਹ ਮਣੀਆਂ ਨੂੰ ਮੁੜ ਨਾ

98