ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਿਲ ਸਕਿਆ। ਪਿੰਡ ਵਿਚ ਹੋਰ ਤੇ ਉਹ ਹੁਣ ਠਹਿਰ ਹੀ ਨਹੀਂ ਸੀ ਸਕਦਾ। ਸਮਾਜ ਦਾ ਫ਼ੈਸਲਾ ਉਹਦੇ ਸਾਹਮਣੇ ਸੀ। ਓੜਕ ਓਸ ਲਾਹੌਰ ਨੂੰ ਮੁੜਨ ਦਾ ਫ਼ੈਸਲਾ ਕਰ ਲਿਆ, ਭਾਵੇਂ ਅਜੇ ਛੁਟੀਆਂ ਬਹੁਤੀਆਂ ਬਾਕੀ ਸਨ।

ਮਣੀਆਂ ਉਹਨੂੰ ਮਿਲਣ ਤੇ ਡਾਢੀ ਬੇਤਾਬ ਸੀ। ਆਪਣੇ ਛੇਕੇ ਹੋਏ ਵੀਰੇਂਦਰ ਅਗੇ ਕੋਈ ਲੁਕਿਆ ਹੋਇਆ ਇਰਾਦਾ ਫੋਲਣਾ ਚਾਹੁੰਦੀ ਸੀ। ਓਸ ਪਤਾ ਕੱਢ ਲਿਆ ਸੀ ਕਿ ਵੀਰੇਂਦਰ ਭਲਕੇ ਰਾਤ ਦੀ ਗੱਡੀ ਮੁੜ ਰਿਹਾ ਹੈ।

ਭਲਕ ਆ ਗਈ। ਭਿਆਨਕ ਨ੍ਹੇਰੀ ਰਾਤ ਸੀ। ਚੁਪਾਸੀਂ ਕਾਲੀ ਘਟਾ ਪਈ ਸੂਕਦੀ ਸੀ। ਝਖੜ ਵਗ ਕੇ ਮੀਂਹ ਲਥ ਪਿਆ ਹੋਇਆ ਸੀ।

ਮਣੀਆਂ ਜਾਗਦੀ ਰਹੀ। ਗੱਡੀ ਦੇ ਵੇਲੇ ਤੋਂ ਪਹਿਲਾਂ ਉਹ ਸੁੱਤੇ ਘਰ ਨੂੰ ਛਡ ਕੇ ਮੀਂਹ ਪੈਂਦੇ ਵਿਚ ਸਟੇਸ਼ਨ ਨੂੰ ਹੋ ਲਈ। ਬਿਜਲੀ ਦੀ ਸ਼ੂਕਰ ਤੇ ਬਦਲਾਂ ਦੀ ਗੜ ਗੜਾਹਟ ਜਿੰਦ ਸੁਕਾਂਦੀਆਂ ਸਨ। ਉਹ ਠੇਡੇ ਖਾਂਦੀ ਸੀ, ਢਹਿੰਦੀ ਸੀ। ਉਹਦੇ ਕਪੜੇ ਪਾਣੀਓਂ ਪਾਣੀ ਹੋ ਗਏ ਸਨ। ਓੜਕ ਉਹ ਸਟੇਸ਼ਨ ਤੇ ਜਾ ਪੁੱਜੀ। ਵੀਰੇਂਦਰ ਲੰਪ ਦੇ ਚਾਨਣੇ ਖਲੋਤਾ ਸੀ ਕੱਲਮ-ਕੱਲਾ। ਮਣੀਆਂ ਨੂੰ ਵੇਖ ਕੇ ਹੈਰਾਨ ਹੋ ਗਿਆ। "ਮਣੀਆਂ ਕਿਧਰ?" ਉਹ ਕੰਬ ਗਿਆ।

"ਤੁਹਾਡੇ ਕੋਲ ਆਈ ਹਾਂ" ਮਣੀਆਂ ਦੇ ਕਪੜੇ ਨੁਚੜ ਰਹੇ ਸਨ।

"ਕੀ ਗੱਲ ਏ?" ਵੀਰੇਂਦਰ ਬੇਕਰਾਰ ਸੀ।

"ਸਾਰੇ ਸੰਸਾਰ ਨੂੰ ਛਡ ਕੇ, ਘਰ ਬਾਰ ਛੱਡ ਕੇ, ਤੁਹਾਡੇ ਕੋਲ ਆਈ ਹਾਂ।— ਮੈਨੂੰ ਵੀ ਨਾਲ ਹੀ ਲੈ ਚਲੋ — ਬਹਾ ਲਵੋ ਗੱਡੀ 'ਚ" ਮਣੀਆਂ ਝਲਿਆਂ ਵਾਂਗ ਬੋਲ ਉਠੀ।

"ਹੈਂ......ਮਣੀਆਂ......ਇਹ ਕੀ ਪਈ ਆਹਨੀ ਏਂ? ਇਹ ਮੈਂ ਕੀਕਰ ਕਰਾਂ — ਮੈਂ ਤੇਰੇ ਸਹੁਰਿਆਂ ਤੇ ਮਾਪਿਆਂ ਦਾ ਚੋਰ ਬਣਾਂ —

ਪ੍ਰੇਮ ਚੋਰੀ ਨਹੀਂ ਕਬੂਲਦਾ — ਤੇਰਾ ਵਿਆਹ ਹੋਣ ਵਾਲਾ ਹੈ — ਤੂੰ ਕਿਸੇ

99