ਹੋਰ ਦੀ ਅਮਾਨਤ ਏਂ – ਉਹ ! ਮੈਂ ਅਮਾਨਤ ਵਿਚ ਖ਼ਿਆਨਤ ਕਰਾਂ ਨਹੀਂ ਮੁੜ ਜਾਹ ਮੇਰੇ ਪਿਆਰ ਦੀ ਦੁਨੀਆ – ਮੈਂ ਡੇਰੇ ਵਿਚ ਵਸਾਂਗਾ- ਕਦੇ ਨਹੀਂ ਵਿਸਰਾਂਗਾ ਤੈਨੂੰ – ਮੇਰੇ ਸੁਫ਼ਨਿਆਂ ਦੀ ਮਲਕਾ"।
ਮਣੀਆਂ ਜੀਕਰ ਡੂੰਘੇ ਸਾਗਰਾਂ ਵਿਚੋਂ ਉਤਲੀ ਸਤਹ ਤੇ ਆ ਗਈ ਹੁੰਦੀ ਹੈ । ਉਹਦੇ ਜਜ਼ਬੇ ਮਧਮ ਪੈ ਗਏ। ਉਹ ਹੁਣ ਖ਼ਾਮੋਸ਼ ਖੜੀ ਸੀ। ਵੀਰੇਂਦਰ ਦੀਆਂ ਗੱਲਾਂ ਉਹਨੂੰ ਟੁੰਬ ਚੁਕੀਆਂ ਸਨ। ਏਨੇ ਨੂੰ ਗੱਡੀ ਨੇ ਚੀਕ ਮਾਰੀ।
ਵੀਰੇਂਦਰ ਨੇ ਮਣੀਆਂ ਦੇ ਮੋਢੇ ਤੇ ਹੱਥ ਰੱਖ ਕੇ ਆਖਿਆ-“ਜਾਹ ਮਣੀਆਂ ਨ੍ਹੇਰੇ ਨ੍ਹੇਰੇ ਮੁੜ ਜਾਹ । ਏਸ ਗਲ ਦਾ ਕਿਸੇ ਨੂੰ ਪਤਾ ਨਾ ਲੱਗੇ। ਜੱਗ ਏਵੇਂ ਖੱਜਲ ਪਿਆ ਕਰੇਗਾ ਜਾਹ ਤੂੰ ਮੇਰੀ ਯਾਦ ਵਿਚ ਫੜਕਦੀ ਰਹੇਗੀ –"
ਵੀਰੇਂਦਰ ਮਣੀਆਂ ਨੂੰ ਟੋਰ ਕੇ ਗੱਡੀ ਚੜ੍ਹ ਗਿਆ।
ਮਣੀਆਂ ਦਾ ਵਿਆਹ ਹੋ ਗਿਆ ਸੀ। ਉਹ ਸਹੁਰੀਂ ਟੁਰ ਗਈ
ਸੀ। ਵੀਰੇਂਦਰ ਕਾਲਜ ਵਿਚ ਕੁਝ ਮਹੀਨੇ ਹੋਰ ਪੜ੍ਹਦਾ ਰਿਹਾ। ਪਰ
ਓਹਦੇ ਫਟ ਦੀ ਹਾਲਤ ਦਿਨੋ ਦਿਨ ਖਰਾਬ ਹੁੰਦੀ ਗਈ। ਓੜਕ ਉਹਨੂੰ
ਕਾਲਜ ਛਡਣਾ ਪਿਆ। ਮਾਮੇ ਨੇ ਉਹਨੂੰ ਹਸਪਤਾਲੇ ਦਾਖ਼ਲ ਜਾ
ਕਰਾਇਆ। ਉਹਨੂੰ ਮਣੀਆਂ ਬੜੀ ਚੇਤੇ ਆਉਂਦੀ ਸੀ, ਤੇ ਮਿਲਣ ਤੇ
ਚਿਤ ਕਰਦਾ ਸੀ। ਉਹਦਾ ਜ਼ਖ਼ਮ ਕੁਝ ਵਲ ਹੋ ਚੁਕਾ ਹੋਇਆ ਸੀ।
ਵੀਰੇਂਦਰ ਦੀ ਭੈਣ ਨੇ ਪਿੰਡ ਆ ਕੇ ਖਤ ਲਿਖਿਆ, “ਮੇਰੇ ਵੀਰ ਆ ਕੇ ਮਿਲ ਜਾਹ' ਵੀਰੇਂਦਰ ਦਾ ਭੈਣ ਤੋਂ ਬਿਨਾਂ ਹੋਰ ਹੈ ਵੀ ਕੌਣ ਸੀ ਉਹ ਆਪਣੇ ਪਿੰਡ ਨੂੰ ਟੁਰ ਪਿਆ। ਨਾਲੇ ਉਸ ਸੋਚਿਆ ਸ਼ੈਦ ਮਣੀਆਂ ਵੀ ਮਿਲ ਪਵੇਗੀ। ਮਰਯਾਦਾ ਦੇ ਪੱਕੇ ਪੰਡਤਾਂ ਜਦੋਂ ਉਹਨੂੰ ਪਿੰਡ ਵਿਚ ਤੱਕਿਆ ਤਾਂ ੧੦੦
Digitized by Panjab Digital Library | www.panjabdigilib.org
100