ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਕਾ ਏਕੀ ਭੜਕ ਉਠੇ । ਉਹ ਵੀਰੇਂਦਰ ਦਾ ਉਥੇ ਰਹਿਣਾ ਖ਼ਤਰਨਾਕ ਸਮਝਦੇ ਸਨ । ਉਹਨਾਂ ਦਾ ਖ਼ਿਆਲ ਸੀ ਕਿ ਉਹਦੀ ਲਾਗ ਨਾਲ ਦੂਜੇ ਨੌਜਵਾਨ ਵੀ ਮਲੇਛ ਤੇ ਬੇ-ਦੀਨੇ ਹੋ ਜਾਣਗੇ । ਇਸ ਲਈ ਵੀਰੇਂਦਰ ਨੂੰ ਉਹਨਾਂ ਦੂਜੇ ਦਿਨ ਹੀ ਪਿੰਡੋਂ ਕਢ ਦਿਤਾ। ਉਹ ਭੈਣ ਨੂੰ ਵੀ ਰਜ ਕੇ ਨਾ ਮਿਲ ਸਕਿਆ ।

ਕਈ ਮਹੀਨੇ ਹੋਰ, ਸਮੇਂ ਦੇ ਪਰਦੇ ਪਰ ਘੜੀ ਦੀਆਂ ਸੂਈਆਂ ਵਾਂਗ ਘੁਮ ਗਏ। ਮਣੀਆਂ ਵਿਆਹ ਮਗਰੋਂ ਵੀਰੇਂਦਰ ਨੂੰ ਨਹੀਂ ਸੀ ਮਿਲੀ। ਉਹ ਮਿਲਣ ਤੇ ਤਾਂਘਦੀ ਸੀ। ਓਹਨੂੰ ਉਹਦੇ ਫਟ ਦੀ ਇਕ ਖ਼ਾਸ ਚਿੰਤਾ ਲਗੀ ਰਹਿੰਦੀ ਸੀ। ਇਕ ਵਾਰ ਉਹ ਨਿਹਾਇਤ ਬੇਤਾਬ ਹੋ ਕੇ ਪੇਕੇ ਘਰ ਮੁੜ ਆਈ। ਮਾਂ ਕੋਲੋਂ ਵੀਰੇਂਦਰ ਦਾ ਪਿੰਡੋਂ ਮੁੜ ਕਢਿਆ ਜਾਣਾ ਸੁਣ ਕੇ ਉਹਨੂੰ ਬੜਾ ਖੇਦ ਹੋਇਆ।

ਇਕ ਦਿਨ ਉਹ ਬਾਹਰ ਨਿਕਲ ਗਈ, ਓਧਰ ਜਿਥੋਂ ਨਿੱਕੀ ਹੁੰਦੀ ਬਾਲਣ ਲਿਆਉਂਦੀ ਹੁੰਦੀ ਸੀ । ਓਸੇ ਦਰਖ਼ਤ ਕੋਲ ਚਲੀ ਗਈ, ਜਿਸ ਉਤੋਂ ਡਿਗ ਕੇ ਵੀਰੇਂਦਰ ਦੀ ਵਖੀ ਪਾਟੀ ਸੀ। ਓਸ ਦਰਖ਼ਤ ਨੂੰ ਤੱਕ ਕੇ ਉਹ ਰੋ ਪਈ।

ਘਰ ਮੁੜੀ, ਡਾਢੀ ਉਦਾਸ । ਰਾਤੀਂ ਜਦੋਂ ਸੁਤੀ ਤਾਂ ਓਹਨੂੰ ਸੁਫ਼ਨਾ ਆਇਆ:-

“ਉਹ ਦਰਖ਼ਤ ਤੇ ਚੜ੍ਹੀ ਹੋਈ ਹੈ । ਵੀਰੇਂਦਰ ਲਕੜਾਂ ਕਠੀਆਂ ਕਰਦਾ ਹੈ – ਓਸ ਤੋਂ ਇਕ ਲਕੜ ਨਹੀਂ ਭਜਦੀ – ਵੀਰੇਂਦਰ ਉਹ ਲਕੜ ਤੋੜਨ ਚੜ੍ਹਦਾ ਹੈ --- ਇਕ ਝੂਟੇ ਨਾਲ ਥੱਲੇ ਆਉਂਦਾ ਹੈ -ਖੁੰਘੀ ਨਾਲ ਵੱਖੀ ਖੁਲ੍ਹ ਜਾਂਦੀ ਹੈ ▬▬"

ਸੁੱਤੀ ਮਣੀਆਂ ਨੇ ਇਕ ਜ਼ੋਰ ਦੀ ਚੀਕ ਮਾਰੀ ਤੇ ਘਾਬਰ ਕੇ ਉਠ ਬੈਠੀ । ਸ਼ਿਬੋ ਵੀ ਚੀਕ ਸੁਣ ਕੇ ਕੰਬ ਗਈ।

“ਕੀ ਹੋਇਆ ਮਣੀਆਂ ?” ਮਾਂ ਮੰਜਿਓਂ ਥੱਲੇ ਉਤਰੀ

“ਮਾਂ ਬੜਾ ਭੈੜਾ ਸੁਫਨਾ – ਹਾਏ - ਹਾਏ ਮੈਂ ਮਰ ਗਈ – १०१

Digitized by Panjab Digital Library! www.panjabdigilib.org

101