ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਔਹ ਸੁਣੋ ਬਾਹਰ ਕੌਣ ਹੈ ਬੂਹਾ ਠਕੋਰਦਾ ?"

ਮਣੀਆਂ ਨੇ ਉਠ ਕੇ ਦੀਵਾ ਚੁਕਿਆ ਤੇ ਬੌਰਿਆਂ ਵਾਂਗ ਬਾਹਰ ਨੂੰ ਭੱਜੀ – ਮਾਂ ਪਿੱਛੇ ਪਿੱਛੇ ਸੀ। ਮਣੀਆਂ ਨੇ ਬੂਹਾ ਖੋਲਿਆ ।

ਸੁੰਨੀ ਰਾਤ ਭਾਂ ਭਾਂ ਤਾਂ ਪਈ ਕਰਦੀ ਸੀ। ਅਕਾਸ਼ ਵਿਚ ਝਿਲਮਲਾਂਦੇ ਤਾਰਿਆਂ ਦੀਆਂ ਕ੍ਰਿਣਾਂ ਮਣੀਆਂ ਦੇ ਅਟਕੇ ਹੋਏ ਅਬਰੂਆਂ ਨੂੰ ਚਮਕਾ ਰਹੀਆਂ ਸਨ । ਮਣੀਆਂ ਨੂੰ ਕਾਂਬਾ ਚੜ੍ਹਿਆ ਹੋਇਆ ਸੀ

“ਚਲ ਮਣੀਆਂ ਸੌਂ ਚਲ ਕੇ, ਕੀ ਏ ਏਥੇ, ਕੁਝ ਵੀ ਨਹੀਂ" ਮਾਂ ਨੇ ਦਿਲਾਸਾ ਜਿਹਾ ਦਿਤਾ।

“ਠਹਿਰ ਜਾ ਮਾਂ – ਉਹ ਤਕ ਦੂਰ ਨ੍ਹੇਰੇ ਵਿਚ ▬▬▬ ਤੇ ਮਣੀਆਂ ਦੇ ਹਥੋਂ ਦੀਵਾ ਡਿਗ ਕੇ ਬੁਝ ਗਿਆ। “ਲਓ ਬੁਝ ਗਿਆ – ਮਾਂ ਦੀਵਾ ਬੁਝ ਗਿਆ" ਜੀਕਰ ਅਜੇ ਵੀ ਉਹ ਸੁਫ਼ਨਾਂ ਤੱਕ ਰਹੀ ਸੀ।

ਦੂਜੀ ਭਲਕ ਹੀ ਖ਼ਬਰ ਆ ਗਈ ਕਿ ਪੰਡਤ ਜੈ ਨਾਰਾਇਣ ਦੇ ਘਰ ਦਾ ਚਰਾਗ਼ ਲਾਹੌਰ ਦੀ ਇਕ ਪਾਰਕ ਵਿਚ ਬੁਝਿਆ ਮਿਲਿਆ ਹੈ –

ਜਿਸ ਦੀ ਜੋਤ ਤੇ ਸਮਾਜ ਚਿਰੋਕੀ ਫੂਕਾਂ ਮਾਰ ਰਹੀ ਸੀ।

102