ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿਲ ਦੀ ਕੋਮ ਕੋਈ ਨਹੀਂ

ਆਥਣ ਦਾ ਸੂਰਜ ਪਿੰਡ ਦੀਆਂ ਨਿੰਮਾਂ, ਕਿਕਰਾਂ, ਟਾਹਲੀਆਂ ਤੇ ਬੇਰੀਆਂ ਦੀਆਂ ਟੀਸੀਆਂ ਤੇ ਆਖ਼ਰੀ ਸੁਆਆਂ ਸੁੱਟ ਰਿਹਾ ਸੀ। ਕੁੜੀਆਂ ਖੂਹਾਂ ਤੋਂ ਪਾਣੀ ਭਰ ਕੇ ਘਰਾਂ ਨੂੰ ਪਰਤ ਰਹੀਆਂ ਸਨ। ਪਿੰਡ ਦੇ ਬਾਲ ਬਾਹਰ ਮੈਦਾਨ ਵਿਚ ਪਏ ਖੇਡਦੇ ਸਨ, ਕਿ ਰੱਤੋ ਨੇ ਬੰਸਰੀ ਦੀ ਵਾਜ ਸੁਣੀ। "ਮੈਂ ਚੱਲੀ ਜੇ" ਉਸ ਖੇਡ ਛਡ ਕੇ ਦੂਜੇ ਬਾਲਾਂ ਨੂੰ ਆਖਿਆ ਤੇ ਉਹ ਭੱਜ ਨੱਸੀ।

ਰ੍ਹੀਮਾ, ਅਲਾ ਬਖ਼ਸ਼ ਦਾ ਪੁੱਤਰ ਡੰਗਰ ਚਾਰ ਕੇ ਮੁੜਿਆ ਆਉਂਦਾ ਸੀ। ਉਹ ਇਕ ਮਹਿੰ ਤੇ ਬੈਠਾ ਟੁੱਟੀ ਫੁੱਟੀ ਲ੍ਯ ਵਿਚ ਬੰਸਰੀ ਵਜਾ ਰਿਹਾ ਸੀ। ਏਨੇ ਨੂੰ ਰੱਤੋ ਹੰਭੀ ਹੰਭੀ ਉਹਦੇ ਕੋਲ ਪੁੱਜੀ, ਤੇ ਮਹਿੰ ਤੇ ਬੈਠੇ ਰ੍ਹੀਮੇ ਵਲ ਆਪਣੀ ਨਿਕੀ ਜਿਹੀ ਬਾਂਹ ਤਾਣ ਦਿੱਤੀ। ਰ੍ਹੀਮੇ ਨੇ ਬਾਂਹ ਫੜ ਕੇ ਉਹਨੂੰ ਮਹਿੰ ਤੇ ਚੜ੍ਹਾ ਲਿਆ ਤੇ ਦੋਵੇਂ ਹੱਸ ਪਏ।

"ਵੇਖ ਮੈਂ ਕੋਡੀ ਦੂਰੋਂ ਬੰਸਰੀ ਸੁਣ ਕੇ ਭੱਜੀ ਆਈ ਹਾਂ ਰ੍ਹੀਮਿਆਂ"

ਰੱਤੋ ਨੇ ਰ੍ਹੀਮੇ ਦੇ ਮੋਢੇ ਤੇ ਹੱਥ ਧਰ ਕੇ ਆਖਿਆ।

105