ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

"ਹੱਛਾ ਸੁਣ ਮੈਂ ਵਜਾਂਦਾ ਹਾਂ ਗੂੰਮੇ ਬੁਲਾਂ ਨਾਲ ਬੰਸਰੀ ਛਹੀ।

"ਮੈਂ ਨਹੀਂ ਸੁਨਣੀ ਬੰਸਰੀ

"ਤੇ ਹੋਰ

"ਮੇਰੇ ਲਈ ਬੇਰ ਆਂਦੇ ਨੀ? ਰਤੋ ਬੋਲੀ।

"ਤੈਨੂੰ ਬੇਰਾਂ ਦੀ ਹੀ ਪਈ ਰਹਿੰਦੀ ਏ।” ਰ੍ਹੀਮਾ ਮੁੜ ਬੰਸਰੀ ਵਜਾਣ ਲਗਾ।

"ਮੈਂ ਜੂ ਤੇਰੇ ਲਈ ਗੁੜ ਆਂਦਾ ਹੈ" ਰੱਤੋ ਨੇ ਆਪਣੇ ਖੀਸੇ ' ਚ ਹੱਥ ਪਾਇਆ।

"ਚੰਗਾ ਲਿਆ ਚੀਮੇ ਨੇ ਬੰਸਰੀ ਬੁਲਾਂ ਤੋਂ ਹਟਾ ਕੇ ਕਿਹਾ।

"ਪਹਿਲਾਂ ਬੋਰ ਦੇਹ’ ਰੱਤੋ ਨੇ ਗੁੜ ਮੁਠੀ ' ਚ ਨੱਪ ਕੇ ਆਖਿਆ।

ਤੂੰ ਲੈ ਕੇ ਹੀ ਟਲੇਂਗੀ ਰ੍ਹੀਮੇ ਨੇ ਝੱਗੇ ਦੇ ਹੇਠਲੇ ਬੋਬੇ ਚੋਂ ਬੇਰ ਕਢਣੇ ਸ਼ੁਰੂ ਕੀਤੇ।

"ਰੱਤੋ ਖ਼ੁਸ਼ ਖ਼ੂਬ ਬੇਰ ਫੜਦੀ ਗਈ। ਤੇ ਰੂੰਮੇ ਨੇ ਗੁੜ ਲੈ ਲਿਆ। ਦੋਹਾਂ ਦੇ ਮੂੰਹ ਹਿਲਦੇ ਸਨ। ਮਹਿੰ ਜੁਗਾਲੀ ਕਰਦੀ ਲਗੀ ਜਾਂਦੀ ਸੀ।

ਇਹ ਸਿਖਾਂ ਮੁਸਲਮਾਨਾਂ ਦਾ ਸਾਂਝਾ ਪਿੰਡ ਸੀ। ਦੋਵੇਂ ਫ਼ਿਰਕੇ ਬੜੇ ਪਿਆਰ ਨਾਲ ਮਿਲ ਕੇ ਰਹਿੰਦੇ ਸਨ। ਉਹ ਜਾਣਦੇ ਵੀ ਨਹੀਂ ਸਨ ਕਿ ਸਿਖ ਮੁਸਲਮਾਨ ਦੋ ਅੱਡੋ ਅਡਰੇ ਫ਼ਿਰਕੇ ਹੁੰਦੇ ਹਨ। ਇਨ੍ਹਾਂ ਦਾ ਆਪਸ ਦਾ ਮਿਲਾਪ ਤੇ ਵਰਤ ਵਰਤਾਓ ਡਾਢਾ ਮਿਠਾ ਸੀ। ਦੁਖ ਸੁਖ ਤੇ ਸ਼ਾਦੀ ਗ਼ਮ ਵਿਚ ਇਕ ਦੂਜੇ ਦੀ ਸਹਾਇਤਾ ਕਰਦੇ ਹੁੰਦੇ ਸਨ। ਪਰ ਫੰਡੋ ਦੇ ਪਿਓ ਜਗਤ ਸਿੰਘ ਤੇ ਰ੍ਹੀਮੇ ਦੇ ਅੱਬਾ ਅਲਾ ਬਖ਼ਸ਼ ਦੇ ਪਿਆਰ ਦੀ ਤਾਂ ਦੂਰ ਦੂਰ ਤੀਕਰ ਧਾਂਕ ਸੀ। ਇਹ ਇਕ ਦੂਜੇ ਤੋਂ ਜਿੰਦ ਵਾਰਦੇ ਸਨ।

ਰੱਤੋ ਤੇ ਰ੍ਹੀਮਾ ਦੋਵੇਂ ਮੌਤਾਂ ਅੱਠਾਂ ਵਰ੍ਹਿਆਂ ਦੇ ਬਾਲ ਸਨ। ਇਹ ਨੱਚਣ, ਟੱਪਣ, ਖੇਡਣ ਕੁਦਣ ਵਿਚ ਇਕੱਠੇ ਹੀ ਰਹਿੰਦੇ ਸਨ। ਰ੍ਹੀਮਾ ਜਦੋਂ ਮਹੀਂਆਂ ਚਾਰ ਕੇ ਮੁੜਦਾ ਤਾਂ ਰਤੋ ਲਈ ਬੇਰ ਲਿਆਉਂਦਾ। ਰੱਤੋਂ

ਬੰਸਰੀ ਸੁਣ ਕੇ ਅਗੋਂ ਦੀ ਗੁੜ ਜਾਂ ਸ਼ੰਕਰ ਲੈ ਕੇ ਮਿਲਦੀ। ਦੋਵੇਂ ਰਲ

106