ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੇ ਖਾਂਦੇ।ਘਰ ਆ ਕੇ ਕਦੇ ਕਦੇ ਦੋਵੇਂ ਇਕੋ ਕਟੋਰੇ ਵਿਚ ਪਾਣੀ ਪੀ ਲੈਂਦੇ ਤੇ ਇਕੋ ਥਾਲੀ ਵਿਚ ਰੋਟੀ ਖਾ ਲੈਂਦੇ।

ਇਕ ਦਿਨ ਪਿੰਡ ਦਾ ਬਾਹਮਣ ਘਰ ਰੱਤੋ ਦੀ ਮਾਂ ਕੋਲ ਬੈਠਾ ਸੀ। ਰ੍ਹੀਮਾ ਤੇ ਰਂਤੋ ਖੇਡ ਕੇ ਘਰ ਆ ਧਮਕੇ। ਦੋਵੇਂ ਤਿਆਹੇ ਸਨ। ਰਤੋਂ ਨੇ ਛੰਨਾ ਪਾਣੀ ਦਾ ਭਰ ਕੇ ਰ੍ਹੀਮੇ ਨੂੰ ਦਿੱਤਾ ਮੁੜ ਉਸ ਛੱਨੇ ਵਿਚ ਆਪ ਪੀ ਲਿਆ। ਪੰਡਤ ਸਭ ਕੁਝ ਵੇਖਦਾ ਸੀ। ਉਹ ਮੁਸਲਮਾਨਾਂ ਦੇ ਮੁੰਡੇ ਨਾਲ ਏਡੀ ਖੁਲ੍ਹ ਜਰ ਨਾ ਸਕਿਆ। ਜਦ ਦੋਵੇਂ ਬਾਲ ਮੁੜ ਬਾਹਰ ਚਲੇ ਗਏ ਤਾਂ ਪੰਡਤ ਨੇ ਰੱਤੋ ਦੀ ਮਾਂ ਨੂੰ ਬੜਾ ਉਪਦੇਸ਼ ਦਿਤਾ ਤੇ ਆਖਿਆ — "ਤੁਹਾਡੇ ਭਾਂਡੇ ਤਾਂ ਸਾਰੇ ਭਰਿਸ਼ਟ ਹੋ ਗਏ। ਨਾਲੇ ਤੁਹਾਨੂੰ ਵੀ ਗੰਗਾ ਜਲ ਪੀਣਾ ਚਾਹੀਦਾ ਹੈ। ਮੁਸਲਮਾਨ ਦੀ ਜੂਠ ਨੇ ਸਾਰਾ ਘਰ ਅਪਵਿੱਤ੍ਰ ਕਰ ਦਿੱਤਾ ਹੈ-"

ਰੱਤੋ ਦੀ ਮਾਂ ਡਰ ਗਈ। ਜਦੋਂ ਰਂਤੋ ਖੇਡ ਕੇ ਘਰ ਆਈ ਤਾਂ ਮਾਂ ਨੇ ਉਹਨੂੰ ਸਮਝਾਇਆ ਕਿ ਉਹ ਰ੍ਹੀਮੇ ਨੂੰ, ਆਪਣੇ ਭਾਂਡਿਆਂ ਵਿਚ ਪਾਣੀ ਨਾ ਦਿਤਾ ਕਰੇ ਰੱਤੋ ਬੜੀ ਹਰਾਨ ਹੋਈ ਤੇ ਪੁਛਿਆ, “ਇਹ ਕਿਉਂ?"

"ਉਹ ਮੁਸਲਮਾਨ ਹੈ” ਮਾਂ ਨੇ ਕਿਹਾ।

"ਮੁਸਲਮਾਨ ਕੀ ਹੁੰਦਾ ਹੈ” ਰੱਤੋ ਨੇ ਪੁਛਿਆ।

"ਉਹ ਹਿੰਦੂਆਂ ਨਾਲੋਂ ਵੀ ਨੀਵੇਂ ਹੁੰਦੇ ਹਨ” ਮਾਂ ਨੇ ਕਿਹਾ।

"ਨੀਵੇਂ ਕੀਕਰ?” ਰਤੋ ਪਸ਼ੇਮਾਨ ਜਿਹੀ ਹੋ ਗਈ, “ਉਹਦਾ ਸਭ ਕੁਝ ਮੇਰੇ ਵਰਗਾ ਹੈ ਮਾਂ - ਅੱਖਾਂ, ਨੱਕ, ਕੰਨ, ਚੰਮ, ਸੱਭੋ ਕੁਝ ਉਹ ਮੈਨੂੰ ਬੜਾ ਪਿਆਰ ਕਰਦਾ ਹੈ, ਮੈਨੂੰ ਬੇਰ ਲਿਆ ਕੇ ਦੇਂਦਾ ਹੈ। ਉਹ ਕੀਕਰ ਮੁਸਲਮਾਨ ਹੋ ਗਿਆ? ਮੈਂ ਨਹੀਂ — ਮੈਂ ਉਹਨੂੰ ਜ਼ਰੂਰ ਪਾਣੀ ਪਿਲਾਵਾਂਗੀ ਖੁਆਵਾਂਗੀ।” ਉਹ ਮਾਂ ਕੋਲੋਂ ਬਾਹਰ ਨੂੰ ਭੱਜ ਗਈ। ਰ੍ਹੀਮਾ ਬਾਹਰ ਖੇਡਦਾ ਸੀ। ਉਹਦੇ ਕੋਲ ਜਿਹੋ ਜਾ ਕੇ ਆਂਹਦੀ:

"ਮਾਂ ਕਹਿੰਦੀ ਏ ਤੂੰ ਰ੍ਹੀਮੇ ਨਾਲ ਖਾਇਆ ਪੀਆ ਨਾ ਕਰ।”

107