ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

"ਕਿਉਂ?’ ਰੀਮੈ ਪੁਛਿਆ।

"ਅਖੇ — ਤੂੰ ਮੁਸਲਮਾਨ ਏਂ”

ਰੀਮਾ ਹਸ ਪਿਆ, “ਮੈਂ ਮੁਸਲਮਾਨ ਕਿਧਰੋਂ ਖੌਰੇ ਕਿਧਰੋਂ? ਤੂੰ ਤੇ ਮੁੰਡਾ ਏਂ, ਹੈ ਨਾ ਚੁੰਮਿਆਂ' ਮੁੜ ਦੋਵੇਂ ਨਾ ਖੇਡ ਵਿਚ ਮਗਨ ਹੋ ਗਏ।

ਇਹ ਗਲ ਕਿਸੇ ਨਾ ਕਿਸੇ ਤਰ੍ਹਾਂ ਅਲਾ ਬਖਸ਼ ਦੇ ਘਰ ਜਾ ਪਹੁੰਚੀ। ਉਨ੍ਹਾਂ ਬੜਾ ਮਹਿਸੂਸ ਕੀਤਾ। ਤੇ ਰੀਮੇ ਨੂੰ ਸਮਝਾਇਆ ਕਿ ਉਹ ਰੱਤੋ ਨਾਲ ਖਾਇਆ ਪੀਆ ਨਾ ਕਰੇ। ਅਲਾ ਬਖਸ਼ ਤੇ ਉਹਦੀ ਪਤਨੀ ਨੇ ਭਾਵੇਂ ਇਹ ਗਲ ਬਾਹਰ ਨਾ ਕੱਢੀ, ਪਰ ਦਿਲਾਂ ਉਤੇ ਅਸਰ ਜ਼ਰੂਰ ਹੋ ਗਿਆ।

ਉਨ੍ਹੀਂ ਦਿਨੀਂ ਅਲਾ ਬਖਸ਼ ਹੋਰਾਂ ਦੇ ਘਰ ਇਕ ਮੌਲਵੀ ਜੀ ਆਏ ਹੋਏ ਸਨ, ਜਦੋਂ ਰੱਤੋਂ ਤੇ ਰੀਮਾ ਅਲਾ ਬਖਸ਼ ਦੇ ਵੇਹੜੇ ਵਿਚ ਖੇਡਦੇ ਤੇ ਕਦੇ ਇਕੋ ਭਾਂਡੇ ਵਿਚ ਪਾਣੀ ਪੀ ਲੈਂਦੇ ਤਾਂ ਮੌਲਵੀ ਗਹੁ ਨਾਲ ਤਕਦਾ।

ਇਕ ਦਿਨ ਇਹ ਦੋਵੇਂ ਅਲਾ ਬਖਸ਼ ਦੇ ਘਰ ਗੇਂਦ ਨਾਲ ਪਏ ਖੇਡਦੇ ਸਨ, ਤੇ ਮੌਲਵੀ ਜੀ ਇਕ ਬੰਨੇ ਨਮਾਜ਼ ਪੜ੍ਹਦੇ ਸਨ, ਰੌਡੋ ਨੇ ਗੇਂਦ ਜੋ ਸੁੱਟੀ ਤਾਂ ਨਮਾਜ਼ ਪੜ੍ਹਦੇ ਮੌਲਵੀ ਦੇ ਮੂੰਹ ਤੇ ਜਾ ਵੱਜੀ। ਮੌਲਵੀ ਜੀ ਕ੍ਰੋਧ ਆੜੂ ਹੋ ਕੇ ਕੁੜੀ ਵਲ ਦੌੜੇ ਤੇ ਉਹਨੂੰ ਗਿੱਚੀਓਂ ਝੰਜੋੜ ਕੇ ਕਹਿੰਦੇ “ਕਾਫ਼ਰ ਕੁੜੀ। ਮੇਰੀ ਨਮਾਜ਼ ਕਜ਼ਾ ਕਰ ਦਿੱਤੀ ਸੀ। ਨਾਲੇ ਇਕ ਧੱਫਾ ਕੱਢ ਮਾਰਿਆ। ਰੱਤੋ ਰੋਂਦੀ ਰੋਂਦੀ ਘਰ ਨੂੰ ਟੁਰ ਪਈ। ਰੀਮਾ ਉਹਨੂੰ ਨਾਲ ਨਾਲ ਚੁਪ ਕਰਾਂਦਾ ਜਾਂਦਾ ਸੀ। ਉਹਦੇ ਹੰਝੂ ਪੂੰਝਦਾ ਸੀ। “ਚੁਪ ਕਰ ਰਂ ਮੌਲਵੀ ਬੜਾ ਭੈੜਾ ਹੈ ਤੇ ਉਹ ਬਾਹਰ ਚਲੇ ਗਏ।

ਮੌਲਵੀ ਨੇ ਨਮਾਜ਼ ਪੜ੍ਹ ਕੇ ਘਰ ਰੀਮੇ ਦੀ ਮਾਂ ਨੂੰ ਕਿਹਾ ਕਿ ਕਾਫ਼ਰਾਂ ਦੀ ਕੁੜੀ ਨੂੰ ਤੀਮੇ ਨਾਲ ਨਾ ਫਿਰਨ ਦਿੱਤਾ ਕਰੋ 1 ਕਾਫ਼ਰਾਂ ਦਾ

ਮੋਮਨਾਂ ਨਾਲ ਕੀ ਮੇਲ

108