ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਕੂੰਦੀ ਕਿਉਂ ਨਹੀਂ ਕੁਝ ਤੇ ਮੂੰਹੋਂ ਫੁਟ" ਮਾਂ ਦੁਖੀ ਹੋਈ ਹੋਈ ਸੀ।

ਰੱਤੋ ਫੇਰ ਕੁਝ ਨ ਬੋਲੀ — ਨੀਵੀਂ ਪਾ ਕੇ ਬੈਠੀ ਰਹੀ।

"ਅਜ ਮੈਂ ਹਾਂ ਜਾਂ ਨਾਂਹ ਵਿਚ ਉੱਤਰ ਲੈ ਕੇ ਹੀ ਹਿਲਾਂਗੀ" ਮਾਂ ਆਪਣੀ ਆਈ ਤੇ ਤੁਲੀ ਹੋਈ ਸੀ।

"ਹਛਾ ਮਾਂ ਅਜ ਤੋਂ ਮੈਂ ਓਹਦੇ ਨਾਲ ਨਹੀਂ ਬੋਲਾਂਗੀ ਰੱਤੋਂ ਨੇ ਕਿਸੇ ਇਰਾਦੇ ਨਾਲ ਕਿਹਾ।

ਮਾਂ ਨੂੰ ਕੁਝ ਧੀਰਜ ਆਇਆ। ਉਸ ਧੀ ਨੂੰ ਹੋਰ ਵੀ ਸਿਖਿਆ ਦਿਤੀ। ਰੱਤੋ ਚੁਪ ਕਰ ਕੇ ਸੁਣਦੀ ਗਈ, ਜੀਕਰ ਸਿਲ ਹੋ ਗਈ ਹੁੰਦੀ ਹੈ।

ਦੂਜੇ ਦਿਨ ਰੱਤੋ ਜਦੋਂ ਰੋਟੀ ਲੈ ਕੇ ਖੇਤ ਨੂੰ ਗਈ, ਤਾਂ ਤੂਤਾਂ ਦੇ ਝੁੰਡ ਓਹਲੇ ਰੀਮਾ ਉਹਨੂੰ ਪਿੰਡ ਨੂੰ ਮੁੜਿਆ ਆਉਂਦਾ ਮਿਲ ਪਿਆ। ਪਰ ਰੱਤੋ ਬਿਨਾਂ ਬੋਲੇ ਟੁਰਦੀ ਗਈ।

"ਰੱਤੋ!” ਰ੍ਹੀਮੇ ਵਾਜ ਦਿਤੀ।

ਰੱਤੋ ਖਲੋ ਗਈ ਪਰ ਕੂਈ ਕੁਝ ਨਾ।

"ਅਜ ਕ ਹੋਇਆ ਹੈ?’ਰੀਮੇ ਦਾ ਦਿਲ ਧੜਕ ਰਿਹਾ ਸੀ।

"ਅਜ ਤੋਂ................ ਰਤੋ ਅਗੋਂ ਬੋਲ ਨ ਸਕੀ।

"ਹਾਂ, ਹਾਂ, ਦਸ ਦੇ - ਅਜ ਤੋਂ ਕੀ?' ' ਰ੍ਹੀਮਾ ਹੋਰ ਨੇੜੇ ਹੋ ਗਿਆ ।

"ਅਜ ਤੋਂ ਤੂੰ ਮੇਰੇ ਨਾਲ ਨਾ ਬੋਲੀ' ਰੱਤੋ ਦਿਲ ਸਾਂਭ ਕੇ ਮਸਾਂ ਕੂਈ ।

"ਕਿਉਂ ਰੱਤੋ?”

"ਮੇਰਾ ਤੇਰੇ....ਨਾਲ.....ਕੋਈ ਪਿਆਰ ਨਹੀਂ'" ਤੇ ਰੱਤੋ ਨੇ ਮੂੰਹ ਇਕ ਬੰਨੇ ਫੇਰ ਲਿਆ।

"ਰੀਮੇ ਨੇ ਰੱਤੋ ਦੇ ਮੂੰਹ ਵਲ ਤਕਿਆ। ਰੰਤੋ ਦੀਆਂ ਅੱਖਾਂ ਵਿਚ

ਮੋੜੀਆਂ ਜੇਡ਼ੇ ਦੋ ਟੇਪੇ ਸਨ।

110