"ਚੰਗਾ ਰੱਤੋ , ਜੀਕਰ ਤੂੰ ਆਖੇਂ ਰ੍ਹੀਮੇ ਨੇ ਇਕ ਲੰਮਾ ਸਾਹ ਖਿਚ ਕੇ ਆਖਿਆ ਤੇ ਉਹ ਦੋਵੇਂ ਨਿਖੜ ਗਏ।
ਰ੍ਹੀਮਾ ਘਰ ਨੂੰ ਟੁਰ ਪਿਆ। ਓਹਦੇ ਦਿਲ ਵਿਚ ਰੱਤੋ ਦੀਆਂ ਗਲਾਂ ਨੇ ਨ੍ਹੇਰੀ ਝੁਲਾ ਦਿਤੀ। ਉਹ ਕਈ ਦਿਨ ਚੁਪ ਚਾਪ ਤੇ ਉਖੜਿਆ ਉਖੜਿਆ ਭੌਂਦਾ ਰਿਹਾ।
"ਬਹੁਤ ਸਮਾਂ ਰ੍ਹੀਮਾ ਆਪਣੇ ਖੇਤ ਵਿਚ ਬੰਸਰੀ ਵਜਾ ਕੇ ਲੰਘਾਉਂ ਦਾ ਹੁੰਦਾ ਸੀ। ਰੱਤੋ ਰੋਟੀ ਲਈ ਜਾਂਦੀ ਜਦੋਂ ਰ੍ਹੀਮੇ ਦੀ ਬੰਸਰੀ ਸੁਣਦੀ ਤਾਂ ਖਲੋ ਜਾਂਦੀ, ਫੇਰ ਟੁਰ ਪੈਂਦੀ, ਮੁੜ ਖੜੋ ਜਾਂਦੀ। ਕੁਝ ਚਿਰ ਮਗਰੋਂ ਮੱਥੇ ਵਟ ਪਾ ਕੇ ਆਪੇ ਬੋਲਦੀ, ਮੈਂ ਉਹਨੂੰ ਪਿਆਰ ਤੋਂ ਨਾਂਹ ਕਰ ਦਿੱਤੀ ਏ, ਨਾ ਮੈਂ ਉਹਦੇ ਨਾਲ ਕੂੰਦੀ ਹਾਂ, ਮੈਂ ਕਿਉਂ ਸੁਣਾਂ ਉਹਦੀ ਬੰਸਰੀ ਤੇ ਉਹ ਅੱਗੇ ਟੁਰ ਜਾਂਦੀ।
ਦੂਜੇ ਤੀਜੇ ਫੇਰ ਜਦੋਂ ਬੰਸਰੀ ਦੀ ਮਧੁਰ ਵਾਜ ਉਹਦੇ ਕੰਨੀ ਪੈਂਦੀ, ਉਹ ਕਿਸੇ ਦਰਖ਼ਤ ਦੀ ਛਾਵੇਂ ਖਲੋਂ ਕੇ ਨਾ ਸੁਨਣ ਦਾ ਜਤਨ ਕਰਦਿਆਂ ਹੋਇਆਂ ਵੀ ਸੁਣਦੀ। ਪਰ ਫੇਰ ਮਨ ਹੀ ਮਨ ਵਿਚ ਕਹਿੰਦੀ "ਮੈਂ ਕੋਈ ਬੰਸਰੀ ਸੁਨਣ ਲਈ ਥੋੜੇ ਖੜੀ ਹਾਂ। ਮੈਂ ਤੇ ਧੁਪ ਕਰ ਕੇ ਛਾਵੇਂ ਆ ਗਈ ਸਾਂ। ਮੈਨੂੰ ਚੰਗੀ ਹੀ ਨਹੀਂ ਲਗਦੀ ਬੰਸਰੀ - ਰ੍ਹੀਮੇ ਦੀ ਬੰਸਰੀ।
ਇਕ ਦਿਨ ਰ੍ਹੀਮਾ ਬੰਸਰੀ ਵਜਾਂਦਾ ਵਜਾਂਦਾ ਉਨ੍ਹਾਂ ਬੇਰੀਆਂ ਹੇਠ ਚਲਾ ਗਿਆ, ਜਿਥੋਂ ਨਿੱਕਾ ਹੁੰਦਾ ਰੱਤੋ ਲਈ ਬੇਰ ਲੈ ਜਾਂਦਾ ਹੁੰਦਾ ਸੀ। ਬੇਰ ਤਕ ਕੇ ਉਹਨੂੰ ਸਾਰਾ ਬਚਪਨ ਚੇਤੇ ਆ ਗਿਆ, ਰੱਤੋਂ ਦਾ ਪਿਆਰ ਦਿਲ ਵਿਚ ਉਮਡ ਆਇਆ। ਅਜ ਮੁੜ ਬੇਰ ਰੱਤੋ ਨੂੰ ਦੇਣ ਤੇ ਚਿੱਤ ਕੀਤਾ।ਕੁਝ ਬੇਰ ਤੋੜ ਚਾਦਰ ਲੜ ਬੰਨ੍ਹ ਲਏ ਤੇ ਪਿੰਡ ਆ ਕੇ ਇਕ ਨਿੱਕੇ ਜਿਹੇ ਮੁੰਡੇ ਹੱਥ ਬੇਰ ਰੱਤੋ ਨੂੰ ਘੱਲ ਦਿੱਤੇ।
ਰੱਤੋ ਘਰ ਕੱਲੀ ਸੀ। ਮੁੰਡਾ ਬੋਰ ਲੈ ਕੇ ਰੱਤੋ ਕੋਲ ਜਾ ਪੁਜਾ।
ਰੱਤੋ ਨੇ ਵਿੰਹਦਿਆਂ ਸਾਰ ਪੁਛਿਆ, “ਕਿਸ ਘਲੇ ਨੇ?”
111