ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਰ੍ਹੀਮੇ " ਮੁੰਡੇ ਨੇ ਆਖਿਆ।

"ਰ੍ਹੀਮੇ —ਹਛਾ - ਚੰਗਾ’ ਰੱਤੋ ਬੇਰਾਂ ਨੂੰ ਹੱਥਾਂ ਵਿਚ ਮਲਦੀ ਮਲਦੀ ਕੁਝ ਸੋਚਦੀ ਰਹੀ। ਤੇ ਫੇਰ ਕਹਿੰਦੀ:-

"ਉਸ ਕਿਉਂ ਘਲੇ?"

"ਪਤਾ ਨਹੀਂ” ਮੁੰਡੇ ਨੇ ਉੱਤਰ ਦਿਤਾ।

ਰੱਤੋ ਨੇ ਬੇਰਾਂ ਉਤੇ ਨੀਝ ਲਾ ਦਿਤੀ। ਤਕਦੀ ਰਹੀ। ਕਿੰਨਾਂ ਚਿਰ ਤਕਦੀ ਰਹੀ।

"ਹਛਾ ਉਹਨੂੰ ਆਖੀਂ ਮੈਨੂੰ ਬੇਰ ਨਾ ਘਲਿਆ ਕਰੇ - ਲੈ ਇਹ ਵੀ ਲੈ ਜਾ — ਮੈਂ ਨਹੀਂ ਲੈਣੇ ਬੇਰ — ਬੇਰ।” ਮੁੰਡਾ ਬੇਰ ਮੋੜ ਲੈ ਗਿਆ। ਰੱਤੋ ਉਠ ਕੇ ਅੰਦਰ ਜਾ ਵੜੀ, ਤੇ ਉਹਦੀਆਂ ਅਖਾਂ ਛਲਕ ਪਈਆਂ।

ਰੱਤੋ ਬੜੀ ਖ਼ੁਸ਼ ਰਹਿੰਦੀ ਸੀ। ਕਿੰਨੇ ਚਿਰ ਤੋਂ ਉਹ ਨਿੱਕੀਆਂ ਨਿੱਕੀਆਂ ਗਲਾਂ ਤੇ ਵੀ ਖੁੱਲ੍ਹ ਖੁੱਲ੍ਹ ਹਸਦੀ ਹੁੰਦੀ ਸੀ। ਕਈ ਵਾਰ ਝੱਲਿਆਂ ਵਾਂਗ ਹਸਦੀ ਰਹਿੰਦੀ। ਮਾਂ ਉਹਨੂੰ ਰੋਕਦੀ ਕਿ ਇੰਨਾ ਨਹੀਂ ਹਸਣਾ ਚਾਹੀਦਾ, ਪਰ ਉਹ ਏਨਾ ਹਸਣ ਤੇ ਖ਼ੁਸ਼ ਰਹਿਣ ਦੇ ਬਾਵਜੂਦ ਵੀ ਲਿੱਸੀ ਜਿਹੀ ਹੁੰਦੀ ਜਾਂਦੀ ਸੀ। ਸਾਰੇ ਸਰੀਰ ਤੇ ਪਿਲੱਤਣ ਨਮੂਦਾਰ ਹੋ ਗਈ ਸੀ।

ਪਿੰਡ ਦੇ ਕੁਝ ਆਦਮੀ ਸ਼ਕ ਕਰਦੇ ਸਨ ਕਿ ਰ੍ਹੀਮਾ ਤੇ ਰੱਤੋ ਰਾਤ ਵੇਲੇ ਛਪੜ ਦੇ ਕੰਢੇ ਲੁਕ ਲੁਕ ਕੇ ਮਿਲਦੇ ਹਨ। ਇਹ ਸ਼ਕ ਪੱਕਾ ਹੁੰਦਾ ਗਿਆ। ਤੇ ਜੋਸ਼ ਭੜਕਦਾ ਗਿਆ।

ਇਕ ਰਾਤੀਂ ਰ੍ਹੀਮਾ ਖੇਤੋਂ ਮੁੜਿਆ ਆਉਂਦਾ ਸੀ। ਸਬਬ ਨਾਲ ਰੱਤੋ ਵੀ ਓਸੇ ਵੇਲੇ ਬਾਹਰੋਂ ਆ ਰਹੀ ਸੀ। ਦੋਵੇਂ ਕੋਲੋਂ ਦੀ ਲੰਘੇ। ਕੁਝ ਮੁੰਡਿਆਂ ਨੇ ਉਹਨਾਂ ਨੂੰ ਤਕ ਲਿਆ ਤੇ ਪਿੰਡ ਵਿਚ ਆ ਧਮਾਇਆ ਕਿ ਉਹ ਦੋਵੇਂ ਰਾਤੀਂ ਇਕੱਠੇ ਫੜੇ ਗਏ ਨੇ।

ਫੇਰ ਕੀ ਸੀ। ਸਿਖ ਕਹਿਰ ਵਿਚ ਆ ਗਏ। ਇਕ ਮੀਟਿੰਗ

112