ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਦੀ ਤੇ ਫੈਸਲਾ ਕੀਤਾ ਕਿ ਕਲ ਮੁਸਲਿਆਂ ਨਾਲ ਦੋ ਦੋ ਹਥ ਵੇਖ ਲਏ ਜਾਣ।

ਮੁਸਲਮਾਨ ਵੀ ਕਿਹੜੇ ਘਟ ਸਨ। ਉਹਨਾਂ ਚੈਲੰਜ ਮਨਜ਼ੂਰ ਕਰ ਲਿਆ। ਤੇ ਰਾਤੀਂ ਦੋਵੇਂ ਧਿਰਾਂ ਜੰਗ ਦੀ ਤਿਆਰੀ ਵਿਚ ਜੁਟ ਗਈਆਂ। ਟਕੂਏ ਨਿਕਲ ਆਏ, ਛਵੀਆਂ ਤਿਖੀਆਂ ਹੋਣ ਲਗੀਆਂ।

ਰੱਤੋ ਦੀ ਮਾਂ ਅਜ ਬਹੁਤ ਸਹਿਮੀ ਹੋਈ ਸੀ। ਉਹਨਾਂ ਦੇ ਘਰ ਵਿਚ ਸੋਗ ਵਰਤ ਗਿਆ। ਉਹ ਜਾਣਦੇ ਹਨ ਕਿ ਸਵੇਰੇ ਪਿੰਡ ਵਿਚ ਕੀ ਹੋ ਜਾਏਗਾ। ਪਰ ਰੱਤੋ ਅਡੋਲ ਸੀ। ਉਹਦੇ ਚਿਹਰੇ ਪਰ ਨਿਰਭੈਤਾ ਦੀ ਮੁਸਕ੍ਰਾਹਟ ਸੀ। ਮਾਂ ਕਹਿਰੋ ਕਹਿਰ ਕਰਦੀ ਰੱਤੋ ਕੋਲ ਗਈ।

"ਨੀ ਡੈਂਣੇ ਤੂੰ ਪਿੰਡ ਵਿਚ ਕੀ ਉਪੇਂਦਰ ਖੜਾ ਕਰ ਰੱਖਿਆ ਏ।” ਮਾਂ ਕਚੀਚੀਆਂ ਵਟਦੀ ਸੀ।

ਮਾਂ ਮੈਂ ਤੇ ਓਦਨ ਦੀ ਉਹਦੇ ਨਾਲ ਕਦੇ ਨਹੀਂ ਕੂਈ ਜਿਦਣ ਦਾ ਤੂੰ ਰੋਕਿਆ ਹੈ" ਰੱਤੋ ਧੀਰਜ ਨਾਲ ਬੋਲੀ।

"ਲੋਕੀਂ ਆਂਹਦੇ ਨੇ ਤੂੰ ਰਾਤੀਂ ਛਪੜ ਤੇ ਉਹਨੂੰ ਚੋਰੀ ਮਿਲਦੀ ਏ” ਮਾਂ ਲਾਲੋ ਲਾਲ ਹੋ ਗਈ।

"ਲੋਕੀ ਝੂਠ ਆਂਹਦੇ ਨੇ, ਕਿਸੇ ਹਾਲ ਵੀ ਵਸਣ ਨਹੀਂ ਦੇਂਦੇ" ਰੱਤੋ ਹੱਸ ਪਈ।


"ਹਾਏ ਹਾਏ ਨੀ ਤੇਰੇ ਦੰਦ ਨਿਕਲਦੇ ਨੇ, ਸਵੇਰੇ ਤੇਰੇ ਬਦਲੇ ਲਹੂ ਦੀਆਂ ਨਦੀਆਂ ਵਗਣਗੀਆਂ।”

"ਨਹੀਂ ਵਗਣਗੀਆਂ ਮਾਂ" ਰੱਤੋ ਮੁੜ ਝੱਲਿਆਂ ਵਾਂਗ ਹਸ ਪਈ।

ਨੀ ਰੱਤੋ ਤੂੰ ਝਲੀ ਹੋ ਗਈ ਏਂ?" ਮਾਂ ਨੇ ਕੜਕ ਕੇ ਕਿਹਾ।

ਮੈਂ ਝਲੀ ਨਹੀਂ ਲੋਕੀ ਝਲੇ ਹੋ ਗਏ ਨੇ" ਰੱਤੋ ਨੇ ਅਡੋਲ ਕਿਹਾ।

ਓੜਕ ਮਾਂ ਖੱਪ ਖੱਪ ਕੇ ਕਲ ਹੋਣ ਵਾਲੀ ਘਟਨਾ ਦਾ ਖ਼ਿਆਲ ਕਰਦੀ ਕਰਦੀ ਸੈਂ ਗਈ।

ਤੜਕੇ ਜਦੋਂ ਕੁਕੜ ਨੇ ਬਾਂਗ ਦਿੱਤੀ, ਰੱਤੋ ਚੁਪਕੇ ਚੁਪਕੇ ਮੰਜੇ ਤੋਂ

113