ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਠੀ। ਆਸਤਾ ਆਸਤਾ ਇਕ ਆਲੇ ਕੋਲ ਗਈ। ਓਥੋਂ ਇਕ ਪੋਟਲੀ ਕੱਢੀ, ਵਿਚ ਅਫ਼ੀਮ ਸੀ।ਮੂੰਹ ਵਿਚ ਪਾ ਕੇ ਨਿਘਾਰ ਲਈ, ਤੇ ਧੀਰੇ ਧੀਰੇ ਘਰੋਂ ਬਾਹਰ ਨਿਕਲ ਗਈ। ਚੀਮੇ ਦੇ ਖੇਤ ਦਾ ਰੁਖ ਕੀਤਾ। ਰੀਮਾ ਖੇਤ ਵਿਚ ਹੀ ਸੌਂਦਾ ਹੁੰਦਾ ਸੀ।

ਫੀਮ ਆਪਣਾ ਅਸਰ ਵਖਾਣ ਲੱਗੀ।ਰਤੋਂ ਦੀਆਂ ਲੱਤਾਂ ਲੜਖੜਾਣੀਆਂ ਸ਼ੁਰੂ ਹੋ ਗਈਆਂ। ਉਹ ਵਾਹੋ ਦਾਹ ਲਗੀ ਜਾਂਦੀ ਸੀ ਤੇ ਕਹਿੰਦੀ ਜਾਂਦੀ ਸੀ, "ਲੋਕੀ ਥੱਲੇ ਹੋ ਗਏ ਨੇ, ਲੋਕੀ ਝੱਲੇ ਹੋ ਗਏ ਨੇ ਚੁੰਮਿਆਂ।”

ਤੜਕੇ ਦਾ ਚੰਨ ਛਿਪ ਰਿਹਾ ਸੀ। ਪਤਲਾ ਪਤਲਾ ਨੇਰਾ ਸਾਰੀ ਕਾਇਨਾਤ ਨੂੰ ਆਪਣੀ ਬੁਕਲ ਵਿਚ ਲੁਕਾ ਰਿਹਾ ਸੀ। ਰੀਮੇ ਨੂੰ ਰਾਤੀਂ ਨੀਂਦਰ ਨਹੀਂ ਸੀ ਪਈ। ਉਹ ਸੋਚਦਾ ਸੀ ਕਿ ਸਾਡੇ ਬਦਲੇ ਕੀ ਹੋ ਜਾਏਗਾ। ਏਕਾ ਏਕੀ ਉਸ ਲੋਕੀਂ ਝੱਲੇ ਹੋ ਗਏ ਨੇ ਚੁੰਮਿਆ! ਦੀ ਵਾਜ ਸੁਣੀ। ਚੌਕੰਨਾ ਹੋ ਕੇ ਅਗੇ ਵਧਿਆ। ਰੱਤੋਂ ਦੀ ਵਾਜ ਪਛਾਣ ਲਏ॥ ਅੱਖਾਂ ਅੱਡ ਕੇ ਰੋੜੋ ਨੂੰ ਜਾ ਫੜਿਆ। ਰਤੋਂ ਦੇ ਮੂੰਹੋਂ ਝੱਗ ਪਈ ਵਗਦੀ ਸੀ।

"ਕੀ ਹੋਇਆ ਰੱਤੋ?” ਚੀਮੇ ਨੇ ਤੜਫ਼ ਕੇ ਪੁੱਛਿਆ।ਬੋਲ — ਛੇਤੀ ਦਸ.

ਲੋਕੀ ਝੱਲੇ ਹੋ ਗਏ ਹਨ। ਮੇਰੇ ਪਿਛੇ ਦੌੜਦੇ ਨੇ, ਰੂੰਮਿਆ, ਬਚਾ ਲੈ।” ਰੋੜੋ ਰੀਮੇ ਨੂੰ ਚੰਬੜ ਗਈ।

"ਤੇਰੇ ਪਿਛੇ ਕੋਈ ਨਹੀਂ — ਰੱਤੋ! ਤੂੰ ਮੇਰੀ ਝੋਲੀ ਵਿਚ ਏਂ? ਰੀਮੇ ਨੇ ਤਸੱਲੀ ਦਿਤੀ।

ਬਸ — ਮੈਨੂੰ..ਬੋਲੀ...ਵਿਚ...ਹੀ...ਸੌ...ਜਾਣਦੇ ਰੱਤੋ ਦਾ ਬੋਲ ਟੁਟ ਟੁੱਟ ਪਿਆ ਨਿਕਲਦਾ ਸੀ। ਕੁਝ ਚਿਰ ਮਗਰੋਂ ਉਹ ਸਦਾ ਲਈ ਸੌਂ ਗਈ।

ਸਵੇਰੇ ਪਿੰਡ ਵਾਲਿਆਂ ਵੇਖਿਆ, ਰੀਮਾ ਗਲ ਵਿਚ ਪਗ ਦੀ ਫਾਹੀ ਪਾ ਕੇ ਇਕ ਦਰਖ਼ਤ ਨਾਲ ਲਮਕਿਆ ਹੋਇਆ ਸੀ।ਰੂਹ ਉਹਦੇ

११४

114