ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਰੀਰ ਵਿਚੋਂ ਉਡ ਚੁਕੀ ਸੀ। ਤੇ ਕੋਲ ਰੱਤੋ ਦੀ ਲਾਸ਼ ਪਈ ਸੀ।

ਏਸ ਘਟਨਾਂ ਨੇ ਪਿੰਡ ਤੇ ਡੂੰਘਾ ਅਸਰ ਪਾਇਆ। ਜੋ ਜ਼ਿੰਦਗੀ ਨਹੀਂ ਸੀ ਕਰ ਸਕੀ, ਉਹ ਜ਼ਿੰਦਗੀ ਦੀ ਕੁਰਬਾਨੀ ਨੇ ਕਰ ਵਿਖਾਇਆ – ਉਸ ਪਿੰਡ ਵਿਚ ਅਜ ਕੋਈ ਛੂਤ ਛਾਤ ਨਹੀਂ, ਕਈ ਰਿਸ਼ਤੇ ਵੀ ਹਿੰਦੂ ਮੁਸਲਮਾਨਾਂ ਵਿਚ ਹੋ ਗਏ ਹਨ। ਇਸ ਪਿੰਡ ਵਿਚ ਫਸਾਦ ਹੋ ਹੀ ਨਹੀਂ ਸਕਦਾ ਚਿਉਂਕਿ ਦੁਪਾਸੀਂ ਸਾਂਝਦਾਰੀ ਹੋ ਗਈ ਹੈ।

115