ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵੈਰ ਵਿਣਾਸ਼

ਲੰਬੜਦਾਰ ਘਸੀਟਾ ਤੇ ਜੈਮਲ ਦੇ ਘਰਾਂ ਵਿਚਕਾਰ ਚਿਰਾਕਾ ਵੈਰ ਲਗਾ ਆਉਂਦਾ ਸੀ। ਆਂਹਦੇ ਨੇ ਘਸੀਟੇ ਦੇ ਪੜਦਾਦੇ ਨੂੰ ਫਾਂਸੀ ਦਿਵਾਣ ਵਿਚ ਜੈਮਲ ਦੇ ਕਿਸੇ ਵਡਾਰੂ ਦਾ ਹਥ ਸੀ। ਜੈਮਲ ਦੇ ਬਜ਼ੁਰਗ ਦੀ ਗਵਾਹੀ ਨਾਲ ਹੀ ਉਹ ਫਾਹੇ ਲੱਗਾ ਸੀ। ਉਦੋਂ ਦਾ ਖ਼ੋਰ ਲਹੂ ਵਿਚ ਘੁਲ ਗਿਆ ਸੀ। ਇਹ ਦੋਵੇਂ ਘਰਾਣੇ ਕਈ ਪੀੜ੍ਹੀਆਂ ਪਿਛੇ ਇਕੋ ਅੰਸ ਵਿਚੋਂ ਸਨ।

ਦੋਵੇਂ ਕਦੇ ਆਰਾਮ ਨਾਲ ਨਹੀਂ ਸਨ ਬੈਠੇ। ਪਿੰਡ ਦੇ ਕਿਸੇ ਮੁਕੱਦਮੇ ਵਿਚ ਜੇ ਇਨ੍ਹਾਂ ਵਿਚੋਂ ਇਕ ਕਿਸੇ ਦਾ ਪੱਖਦਾਰ ਹੁੰਦਾ ਤਾਂ ਦੂਜਾ ਬਦੋ ਬਦੀ ਦੂਜੀ ਧਿਰ ਦਾ ਗਵਾਹ ਬਣ ਜਾਂਦਾ। ਕਦੇ ਪੈਲੀਆਂ ਪਿਛੇ ਲੜ ਪੈਂਦੇ, ਕਦੇ ਜੇ ਇਕ ਦਾ ਪਸ਼ੂ ਦੂਜੇ ਦੀ ਪੈਲੀ ਨੂੰ ਜਾ ਪੈਂਦਾ ਤਾਂ ਮਾਰ ਕੁਟਾਈ ਤੀਕ ਨੌਬਤ ਪਹੁੰਚ ਜਾਂਦੀ। ਦੋਹਾਂ ਘਰਾਂ ਦਾ ਕੋਈ ਜੀ ਭੁਲ ਭੁਲੇਖੇ ਇਕ ਦੂਜੇ ਦੀ ਪੈਲੀ ਵਿਚੋਂ ਲੰਘਣ ਸਮੇਂ ਜਾਨ ਦਾ ਖ਼ਤਰਾ ਮਹਿਸੂਸ ਕਰਦਾ ਹੁੰਦਾ ਸੀ।

119