ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮੇਂ ਦੀ ਗਲ ਹੈ ਜੈਮਲ ਕੁਝ ਚਿਰ ਬੀਮਾਰ ਪੈ ਕੇ ਮਰ ਗਿਆ। ਮਗਰ ਉਹਦੀ ਪਤਨੀ ਤੇ ਧੀ ਕੰਤੋਂ ਦੋਵੇਂ ਰਹਿ ਗਈਆਂ ਸਨ। ਹੁਣ ਲੰਬੜਦਾਰ ਘਸੀਟੇ ਦੀ ਚੜ੍ਹ ਮਚੀ, ਕਿਉਂਕਿ ਜੈਮਲ ਦੀ ਜਾਇਦਾਦ ਦਾ ਦੂਰੋਂ ਉਹੋ ਵਾਰਸ ਬਣ ਸਕਦਾ ਸੀ।ਉਹ ਸੋਚਦਾ ਸੀ, “ਜੈਮਲ ਦੀ ਪਤਨੀ ਬੁੱਢੀ ਹੈ, ਜੇ ਕੋਈ ਕੰਡਾ ਬਾਕੀ ਰਹਿ ਜਾਂਦਾ ਹੈ ਤਾਂ ਉਹ ਹੈ ਕੰਤੋ।” ਹਨੂੰ ਡਰ ਸੀ ਕਿ ਜੇ ਕਿਧਰੇ ਕੀਤੋ ਵਿਆਹੀ ਗਈ ਤਾਂ ਜਾਇਦਾਦ ਨਾਲ ਹੀ ਲੈ ਜਾਇਗੀ। ਇਕ ਪੁਰਾਣੀ ਬਦਲੇ ਦੀ ਅੱਗ, ਤੇ ਦੂਜਾ ਜਾਇਦਾਦ ਦੇ ਲਾਲਚ ਨੇ ਘਸੀਟੇ ਨੂੰ ਅੰਨ੍ਹਿਆਂ ਕਰ ਦਿੱਤਾ ਸੀ।

ਜੈਮਲ ਦੀ ਮੌਤ ਮਗਰੋਂ ਘਸੀਟਾ ਲੰਬੜ ਜੈਮਲ ਦੀ ਪਤਨੀ ਸੇਖੋਂ ਨਾਲ ਸਗੋਂ ਵਧੀਕੀਆਂ ਤੇ ਉਤਰ ਆਇਆ ਸੀ। ਜੇ ਉਹ ਖੇਤ ਵਿਚ ਕੋਈ ਨੌਕਰ ਰਖਦੀ ਤਾਂ ਘਸੀਟਾ ਲੰਬੜਦਾਰੀ ਦੀ ਹੈਂਕੜ ਨਾਲ ਵਰਗਲਾ ਕੇ ਹਟਾ ਦੇਂਦਾ। ਜਿਦਨ ਸੁੱਖੋਂ ਖੇਤ ਪਾਣੀ ਲਵਾਂਦੀ, ਘਸੀਟਾ ਤੁੜਵਾ ਦੇਂਦਾ। ਦੋ ਵਾਰੀ ਉਸ ਸੁੱਖੋ ਦੇ ਘਰ ਚੋਰੀ ਵੀ ਕਰਵਾਈ। ਸੁੱਖੋ ਕੰਤੋਂ ਲਈ ਜਦੋਂ ਕੋਈ ਵਰ ਢੂੰਡਦੀ, ਘਸੀਟਾ ਵਿਚ ਕੋਈ ਭਾਨੀ ਮਾਰ ਕੇ ਸਾਕ ਰੋਕ ਦੇਂਦਾ।

ਘਸੀਟੇ ਦਾ ਇਕੋ ਇਕ ਮੁੰਡਾ ਸੋਹਣਾ ਸੀ। ਉਹ ਨਿਤ ਖੇਤ ਜਾਂਦਾ। ਜੇ ਕਦੇ ਸੁੱਖੋ ਦਾ ਕਾਮਾ, ਜਾਂ ਡੰਗਰ ਉਹਨਾਂ ਦੀ ਪੈਲੀ ਵਿਚ ਆ ਵੜਦਾ, ਤਾਂ ਸੋਹਣਾ ਤੋਬਾ ਕਰਾ ਕੇ ਛਡਦਾ।

ਇਕ ਦਿਨ ਦਿਹੁੰ ਲੰਬੇ ਠੰਢੀ ਠੰਢੀ ਪੌਣ ਪਈ ਰੁਮਕਦੀ ਸੀ। ਮੱਕੀ ਤੇ ਕਮਾਦ ਦੇ ਪੱਤਿਆਂ ਦੀ ਖੜ ਖੜ ਵਿਚੋਂ ਕੋਈ ਸੰਗੀਤ ਫੁਟ ਫੁਟ ਪਿਆ ਨਿਕਲਦਾ ਸੀ। ਘਸੀਟੇ ਦਾ ਪਤਰ ਸੋਹਣਾ ਆਪਣੇ ਖੇਤ ਦੀ ਵੱਟੋ ਵਟ ਭੌਂ ਕੇ ਕਮਾਦ ਦੀ ਨੁਕਰੇ ਆ ਖਲੋੜਾ ਸੀ। ਸਾਵੀਆਂ ਪੈਲੀਆਂ ਦੀ ਬਹਾਰ ਨੇ ਇਕ ਵਚਿਤ ਸਮਾਂ ਪੈਦਾ ਕੀਤਾ ਹੋਇਆ ਸੀ।

ਸੋਹਣੇ ਨੂੰ ਆਪਣੀਆਂ ਦੁਰੇਡੀਆਂ ਪੈਲੀਆਂ ਵਿਚੋਂ ਇਕ ਕੁੜੀ

ਜਾਂਦੀ ਦਿੱਸੀ। ਪਹਿਲਾਂ ਉਸ ਕੋਈ ਘਾਇਣ ਸਮਝੀ, ਪਰ ਰਤਾ ਗਹੁ

120