ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾਲ ਤੱਕਣ ਤੇ ਪਤਾ ਲਗਾ ਕਿ ਉਹ ਸੁੱਖੋ ਦੀ ਧੀ ਕੰਡੋ ਸੀ। “ਕੰਡੇ”? ਸੋਹਣੇ ਦੇ ਸਰੀਰ ਵਿਚ ਮਾਨੋਂ ਭਾਂਬੜ ਮਚ ਪਿਆ। “ਇਹ ਕਮਜ਼ਾਤ ਸਾਡੀ ਪੈਲੀ ਵਿਚੋਂ ਦੀ? ਉਹ ਟੁਰ ਪਿਆ, ਤਿਖੇਰਾ ਹੋ ਗਿਆ, ਫੇਰ ਭੱਜ ਕੇ ਕੰਤੋ ਨੂੰ ਜਾ ਰਲਿਆ, “ਕਿਉਂ ਲੰਘੀ ਏਂ ਸਾਡੀ ਪੈਲੀ ਵਿਚੋਂ ਦੀ?? ਸੋਹਣਾ ਹਫਿਆ ਹੋਇਆ ਕੰਤੋਂ ਦਾ ਰਾਹ ਰੋਕ ਕੇ ਖਲੋ ਗਿਆ। ਕੰਡੋ ਚੁਪ ਚਾਪ ਖਲੋਤੀ ਧਰਤੀ ਵਲ ਝਾਕਦੀ ਸੀ।

ਤੁਸੀਂ ਤਿੰਨਾਂ ਪੀੜ੍ਹੀਆਂ ਤੋਂ ਸਾਡੇ ਵੈਰੀ ....ਤੇਰਾ ਹੀਆ ਕੀਕਰ ਪੈ ਗਿਆ ਏਥੋਂ ਦੀ ਲੰਘਣ ਤੇ?' ਸੋਹਣਾ ਗੁਸੇ ਨਾਲ ਲਾਲੋ ਲਾਲ ਹੋ ਗਿਆ।

"ਉਕ ਗਈ —"ਕੰਤੋ ਨੇ ਰਤਾ ਕੁ ਤਾਂਹ ਝਾਕ ਕੇ ਮਸੂਮ ਜਿਹੀ ਅਦਾ ਨਾਲ ਆਖਿਆ।

"ਹੂੰ - ਉਕ ਗਈ — ਕੋਡੀ ਮਚਲੀ ਆ" ਸੋਹਣਾ ਕੁਝ ਖ਼ਾਮੋਸ਼ ਜਿਹਾ ਹੋ ਗਿਆ, “ਤੂੰ ਹੈਂ ਈ ਕੁੜੀ, ਜੇ ਕਿਤੇ ਮੁੰਡਾ ਹੁੰਦੀਓਂ ਤਾਂ ਅਜ ਤੈਨੂੰ ਜਾਨੋਂ ਮਾਰ ਮੁਕਾਉਂਦਾ।

ਕੰਤੇ ਨੇ ਅਖਾਂ ਭਰ ਕੇ ਸੋਹਣੇ ਵਲ ਤਕਿਆ ਤੇ ਬੋਲੀ ਕੁਝ ਨਾ।

"ਬੋਲ.....ਦਸ' ਸੋਹਣੇ ਦੇ ਬੋਲ ਥਿੜਕ ਰਹੇ ਸਨ।

"ਮੁੜ ਨਹੀਂ ਲੰਘਾਂਗੀ” ਕੰਤੇ ਨਾਲੇ ਤੁਰ ਪਈ।

ਸੋਹਣੇ ਦੇ ਦਿਲ ਨੂੰ ਇਕ ਹਲੂਣਾ ਜਿਹਾ ਵੱਜਾ ਤੇ ਰਾਹ ਛਡ ਕੇ ਉਹ ਇਕ ਪਾਸੇ ਹੋ ਖਲੋਤਾ। ਕੰੜੋ ਚੋਖੀ ਅਗਾਂਹ ਲੰਘ ਗਈ। ਸੋਹਣਾ ਤਿਊੜੀ ਵਟ ਵਟ ਜਾਂਦੀ ਨੂੰ ਵੇਖਦਾ ਸੀ। ਉਹ ਕਿੰਨਾ ਚਿਰ ਓਥੇ ਖਲੋਤਾ ਰਿਹਾ। ਏਧਰ ਓਧਰ ਤਕਦਾ ਰਿਹਾ।

ਨ੍ਹੇਰਾ ਹੋਏ ਨੂੰ ਘਰ ਮੁੜਿਆ। ਉਹਦੀ ਚਾਲ ਮੱਠੀ ਸੀ। ਉਹ ਕੁਝ ਸੋਚਦਾ ਸੀ।‘ਮੈਨੂੰ ਸਮਝ ਨਹੀਂ ਆਉਂਦੀ, ਮੈਂ ਤਿਹੂੰ ਪੀੜ੍ਹੀਆਂ ਤੋਂ ਦੁਸ਼ਮਨ ਲਗੇ ਆਉਂਦੇ ਘਰਾਣੇ ਦੀ ਕੁੜੀ ਨੂੰ ਖੇਤ ਵਿਚੋਂ ਕਿਉਂ ਲੰਘ

ਜਾਣ ਦਿਤਾ। ਕੀ ਮੇਰੀ ਅਣਖ ਮਰ ਚੁਕੀ ਹੈ? ਜਾਂ ਬਦਲੇ ਦਾ ਖ਼ੂਨ

121