ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਠੰਡਾ ਪੈ ਗਿਆ ਹੈ?" ਉਹਨੂੰ ਇਕ ਝੁਨਝੁਨੀ ਜਿਹੀ ਆਈ, “ਹਾਏ ਮੈਂ ਤੇ ਕਾਇਰ ਹੋ ਗਿਆ ਹਾਂ ਤਦੇ ਤਾਂ ਵੈਰੀ ਦੀ ਕੁੜੀ ਮੇਰੇ ਕੋਲੋਂ ਬਚ ਕੇ ਚਲੀ ਗਈ ਆ।” ਉਹ ਰਸਤੇ ਵਿਚ ਇਕ ਥਾਂ ਬਹਿ ਗਿਆ, ਫੇਰ ਉਠ ਕੇ ਚਲ ਪਿਆ, “ਚਲੋ ਹੋਰ ਵੀ ਤੇ ਏਨੇ ਮਨੁੱਖ ਖੇਤ ਵਿਚੋਂ ਦੀ ਲੰਘ ਜਾਂਦੇ ਹਨ, ਜੋ ਇਕ ਕੰਤੋ ਲੰਘ ਗਈ ਤਾਂ ਖੇਤ ਤੇ ਨਹੀਂ ਘਸ ਚਲਿਆ, ਕੁਝ ਨਹੀਂ ਵਿਗੜਿਆ, ਬਦਲਾ ਫੇਰ ਵੀ ਲਿਆ ਜਾ ਸਕੇਗਾ।” ਪਰ ਥੋੜੀ ਦੂਰ ਜਾ ਕੇ ਮੁੜ ਉਹਦਾ ਖ਼ੂਨ ਉਬਾਲੇ ਖਾਣ ਲਗਾ, “ਨਹੀਂ ਬਦਲਾ ਨਾ ਲੈਣ ਨਾਲ ਖ਼ਾਨਦਾਨ ਨੂੰ ਵੱਟਾ ਲਗਦਾ ਹੈ। ਰਬ ਕਰੇ ਉਹ ਮੁੜ ਸਾਡੇ ਖੇਤ ਵਿਚੋਂ ਦੀ ਲੰਘੇ, ਫੇਰ ਮੈਂ ਸਿਝ ਲਵਾਂਗਾ। ਪਰ ਜੇ ਪਿਓ ਅਜ ਗਲ ਦਾ ਪਤਾ ਲਗ ਗਿਆ ਤਾਂ ਮੇਰੀ ਸ਼ਾਮਤ ਆ ਜਾਵੇਗੀ। ਮੈਂ ਸਚ ਮੁਚ ਬੁਜ਼ਦਿਲ ਹੋ ਗਿਆ ਹਾਂ। ਬਾਪੂ ਨੂੰ ਕੀ ਉਤਰ ਦਿਆਂਗਾ?” ਇਨ੍ਹਾਂ ਖਿਆਲਾਂ ਨਾਲ ਉਹ ਕੰਬ ਜਾਂਦਾ ਸੀ।

ਘਸੀਟੇ ਲੰਬੜ ਨੂੰ ਸਾਰੀ ਗੱਲ ਦਾ ਪਤਾ ਲਗ ਗਿਆ ਸੀ। ਸੁਣ ਕੇ ਉਸ ਨੂੰ ਰੋਹ ਚੜ੍ਹ ਗਿਆ। ਸੋਹਣੇ ਨੂੰ ਕੋਲ ਸਦਿਆ ਤੇ ਗ਼ਜ਼ਬ ਨਾਕ ਹੋ ਕੇ ਬੋਲਿਆ:—

"ਜਾਪਦਾ ਏਂ ਤੂੰ ਮੇਰਾ ਪੁਤਰ ਹੀ ਨਹੀਂ, ਏਡਾ ਚੰਗਾ ਮੌਕਾ ਹਥੋਂ ਗੁਆ ਬੈਠੇ। ਕੰਤੋਂ ਤੇਰੇ ਕੋਲੋਂ ਜੀਉਂਦੀ ਕੀਕਰ ਬਚ ਆਈ। ਓ ਬੇਗ਼ੈਰਤਿਆ! ਤੂੰ ਮੇਰੇ ਸਾਹਮਣੇ ਜੀਊਂਦਾ ਖਲੋਤਾ ਏਂ - ਤੂੰ ਮੇਰੀ ਕੁਲ ਨੂੰ ਦਾਗ਼ ਲਾ ਘੜਿਆ ਹੈ।

ਸੋਹਣਾ ਖ਼ਮੋਸ਼ੀ ਨਾਲ ਪਿਓ ਦਾ ਕਹਿਰ ਸਹਿ ਰਿਹਾ ਸੀ।

ਲੰਬੜਦਾਰ ਫੇਰ ਕਹਿਰਵਾਨ ਹੋ ਕੇ ਬੋਲਿਆ, “ਖੂਨ ਦਾ ਬਦਲਾ

ਖ਼ੂਨ ਹੁੰਦਾ ਹੈ। ਤੂੰ ਜਟ ਹੀ ਨਹੀਂ ਜੇ ਅਗੋਂ ਤੋਂ ਅਜਿਹੀ ਢਿਲ ਕੀਤੀ —

122