ਮੇਰੀ ਗਲ ਦਾ ਉੱਤਰ ਦੇਹ?"
"ਹੁਣ ਢਿਲ ਨਹੀਂ ਹੋਵੇਗੀ ਬਾਪੂ, ਐਤਕਾਂ ਮਾਫੀ ਦੇਹ, ਅਗੋਂ ਤੋਂ ਜੇ ਮੈਂ ਅਜਿਹਾ ਕੀਤਾ ਤਾਂ ਜੀਊਂਦਾ ਘਰ ਨਹੀਂ ਵੜਾਂਗਾ' ਸੋਹਣਾ ਹੁਣ ਦ੍ਰਿੜ੍ਹ ਸੀ।
ਪਿਓ ਨੇ ਪੁਤਰ ਦੇ ਜਜ਼ਬਿਆਂ ਨੂੰ ਚੰਗੀ ਤਰ੍ਹਾਂ ਸੇਕ ਦੇ ਦਿਤਾ ਸੋਹਣਾ ਤਾੜ ਵਿਚ ਰਹਿੰਦਾ ਸੀ ਕਿਤੇ ਕੰਤੋ ਕੱਲੀ ਟਕਰੇ ਤਾਂ ਗਿਣ ਗਿਣ ਬਦਲੇ ਲੈ ਲਵਾਂ।
ਇਕ ਦਿਨ ਕਲੀ ਕੰਤੋਂ ਸੜਕੋ ਸੜਕ ਆਪਣੇ ਖੇਤ ਨੂੰ ਲਗੀ ਜਾਂਦੀ ਸੀ। ਸੋਹਣੇ ਦੇ ਕੰਨੀਂ ਵੀ ਕਿਸੇ ਸੋ ਜਾ ਪਾਈ। ਸੋਹਣੇ ਨੇ ਕਾਹਲੀ ਨਾਲ ਘਰੋਂ ਘੋੜੀ ਖੋਲ੍ਹੀ ਤੇ ਚੜ੍ਹ ਕੇ ਕਿਤੋ ਵਾਲੀ ਸੜਕ ਉਤੇ ਨਠਾ ਦਿਤੀ। ਉਸ ਮਨ ਵਿਚ ਮਿਥੀ ਸੀ ਕਿ ਭੱਜਦੀ ਘੋੜੀ ਨੂੰ ਕੰਤੋਂ ਦੇ ਉਤੋਂ ਦੀ ਲੰਘਾ ਦਿਆਂਗਾ, ਉਹ ਥੱਲੇ ਲਿਤਾੜੀ ਜਾਵੇਗੀ। ਪੁਲਸ ਦੀ ਪੁਛ ਗਿਛ ਵੇਲੇ ਆਖ ਦਿਆਂਗਾ ਕਿ ਘੋੜੀ ਬੇ-ਕਾਬੂ ਹੋ ਗਈ ਸੀ।
ਪਰ ਜਦੋਂ, ਦੌੜੀ ਜਾਂਦੀ ਘੋੜੀ ਕੰਤੋ ਤੋਂ ਪੈਲੀ ਕੁ ਉਰੇ ਰਹਿ ਗਈ ਤਾਂ ਸੋਹਣੇ ਤੋਂ ਘੋੜੀ ਦੀਆਂ ਵਾਗਾਂ ਬਦੋ ਬਦੀ ਖਿਚੀਆਂ ਗਈਆਂ। ਘੋੜੀ ਰੁਕਦੀ ਰੁਕਦੀ ਰੁਕ ਗਈ। ਘੋੜੀ ਦੇ ਭੁੜਕਣ ਨਾਲ ਸੋਹਣੇ ਦੀ ਪੋਲੀ ਜਿਹੀ ਬੱਝੀ ਪੱਗ ਭੌਂ ਤੇ ਆ ਡਿੱਗੀ, ਕੰਤੋ ਇਕ ਲਾਂਭ ਖਲੋਤੀ ਸੀ।
ਸੋਹਣੇ ਦਾ ਦਿਲ ਧੜਕ ਰਿਹਾ ਸੀ। ਉਸ ਘੋੜੀ ਕੰਤੋ ਦੇ ਬਰੋਬਰ ਕੀਤੀ ਤੇ ਆਖਿਆ, “ਕੰਤੋਂ ਮੇਰੀ ਪਗੜੀ ਤੇ ਫੜਾ ਦੇ।”
ਕੰਤੋ ਹੌਲੀ ਜਹੀ ਅਗੇ ਵਧੀ। ਪਗੜੀ ਚੁਕ ਕੇ ਝਾੜੀ, ਛੰਡੀ ਤੇ ਬਾਂਹ ਤਾਣ ਕੇ ਸੋਹਣੇ ਨੂੰ ਫੜਾ ਦਿੱਤੀ। ਮੁੜ ਟੁਰ ਪਈ।
ਸੋਹਣੇ ਨੇ ਖਲੋੜੀ ਘੋੜੀ ਤੇ ਬੈਠਿਆਂ ਪੱਗ ਬੰਨ੍ਹ ਲਈ। ਫੇਰ ਕੁਝ ਸੋਚ ਕੇ ਘੋੜੀ ਕੰਤੋ ਦੇ ਨੇੜੇ ਲੈ ਗਿਆ — “ਫੇਰ ਦਸਿਆ ਨਹੀਂ ਤੂੰ ਓਦਨ ਸਾਡੀ ਪੈਲੀ ਵਿਚੋਂ ਕਿਉਂ ਲੰਘੀ ਸੈਂ ਕੰਤੋਂ?'
ਕੰਤੋ ਨੇ ਮੂੰਹ ਉਤਾਂਹ ਕਰ ਕੇ ਘੋੜੀ ਤੇ ਬੈਠੋ ਸੋਹਣੇ ਵਲ ਤਕਿਆ।
123