ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਹਦੀ ਚੁੰਨੀ ਸਰਕ ਕੇ ਮੋਢਿਆਂ ਤੇ ਆ ਪਈ ਸੀ। ਤੇ ਗਲਾਂ ਤੇ ਲਮਕਦੇ ਵਾਲ ਪੌਣ ਨਾਲ ਥਰਕ ਰਹੇ ਸਨ।

ਸੋਹਣੇ ਇਕ ਲੰਮਾ ਸਾਹ ਖਿਚਿਆ। ਤੇ ਕੁਝ ਚਿਰ ਚੁਪ ਰਹਿਣ ਮਗਰੋਂ ਫੇਰ ਬੋਲਿਆ।

"ਤਕਣ ਨਾਲ ਹੀ ਤੇ ਖਹਿੜਾ ਨਹੀਂ ਛੁਟਣਾ, ਮੈਨੂੰ ਉੱਤਰ ਦੇਹ ਕਿਉਂ ਲੰਘੀ ਸੈਂ??

"ਮੁੜ ਨਹੀਂ ਲੰਘਾਂਗੀ, ਮੈਂ ਓਦਨ ਜੁ ਆਖਿਆ ਸੀ।”

"ਪਰ ਮੈਂ ਓਦਨ ਦਾ ਬਦਲਾ ਲੈਣਾ ਹੈ।”

"ਕੀ?” ਕੰਤੋ ਨੇ ਉਤਾਂਹ ਝਾਕ ਕੇ ਪੁੱਛਿਆ।

"ਤੇਰੀ ਜਿੰਦ —” ਸੋਹਣੇ ਉੱਤਰ ਦਿੱਤਾ।

"ਮੇਰੀ ਜਿੰਦ?.......... ਚੰਗਾ’" ਕੰਤੋਂ ਟੁਰ ਪਈ। ਸੋਹਣੇ ਕਿੰਨਾ ਚਿਰ ਓਥੇ ਘੋੜੀ ਖਲਿਆਰ ਰਖੀ। ਉਹ ਕੁਝ ਨਾ ਬੋਲਿਆ। ਜਦੋਂ ਕੰਤੋ ਦੂਰ ਨਿਕਲ ਗਈ ਤਾਂ ਸੋਹਣੇ ਉੱਚੀ ਦਿੱਤੀ ਆਖਿਆ।

"ਅਛਾ ਫੇਰ ਆਵੀਂ ਸਾਡੇ ਖੇਤ ਭਲਾ ਤੇ ਉਹ ਘਰ ਨੂੰ ਮੁੜ ਪਿਆ। ਫੇਰ ਖਲੋ ਗਿਆ ‘ਰੱਬਾ ਉਹ ਫੇਰ ਮੇਰੇ ਖੇਤ ਵਿਚੋਂ ਦੀ ਲੰਘੇ ਕੰਤੋ।” ਤੇ ਓਸ ਇਕ ਠੰਡਾ ਸਾਹ ਭਰਿਆ।

ਇਨ੍ਹਾਂ ਦੋਹਾਂ ਘਰਾਂ ਦੀਆਂ ਪੈਲੀਆਂ ਕੋਲੋ ਕੋਲ ਸਨ। ਕਈ ਵੱਟਾਂ ਸਾਂਝੀਆਂ ਸਨ। ਘਸੀਟੇ ਨੇ ਇਕ ਵਾਰ ਸੁਖੋਂ ਦੀ ਵੱਟ ਕਢ ਕੇ ਆਪਣੀ ਤੋਂ ਵਿਚ ਰਲਾ ਲਈ। ਅਦਾਲਤ ਤੀਕਰ ਨੌਬਤ ਜਾ ਪਹੁੰਚੀ। ਪਰ ਤਗੜੇ ਦਾ ਸਤੀਂ ਵੀਹੀਂ ਸੌ ਹੁੰਦਾ ਹੈ। ਘਸੀਟਾ ਅਫਸਰਾਂ ਨੂੰ ਮਿਲ ਮਿਲਾ ਕੇ ਵਧੀਕੀਆਂ ਨੂੰ ਵੀ ਨਿਆਂ ਵਿਚ ਵਟਵਾ ਲੈਂਦਾ ਹੁੰਦਾ ਸੀ। ਪਰ

124