ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘਲਿਆ ਏ।” ਤੇ ਉਹ ਬਾਹਰ ਨੂੰ ਚਲਾ ਗਿਆ।

ਦਿਨ ਚੜੇ ਘਸੀਟੇ ਨੇ ਖੁਲੀ ਪੇਟੀ ਤੱਕੀ ਤਾਂ ਹੈਰਾਨ ਹੋ ਗਿਆ। ਫੋਲੀ ਤਾਂ ਪੰਜ ਸੌ ਦੇ ਨੋਟ ਗੁੰਮ ਸਨ। ਉਹਨੂੰ ਸੁਧ ਬੁਧ ਭੁਲ ਗਈ। ਪਹਿਲਾਂ ਸਮਝਿਆ ਕੋਈ ਚੋਰ ਲੈ ਗਿਆ। ਪਰ ਸੰਨ੍ ਕੋਈ ਨਾ ਦਿੱਸੀ ਸੋਹਣਾ ਘਰ ਵਿਚੋਂ ਗ਼ਾਇਬ ਸੀ। ਸੋਹਣੇ ਦੀ ਦੇਖ ਭਾਲ ਸ਼ੁਰੂ ਹੋ ਗਈ। ਲੌਢੇ ਪਹਿਰ ਇਕ ਤਸੀਲ ਦੇ ਚਪੜਾਸੀ ਨੇ, ਜਿਹੜਾ ਕਿਸੇ ਕੰਮ ਆਇਆ ਮੀ, ਦਸਿਆ ਕਿ ਸੋਹਣਾ ਸੁੱਖੋ ਦਾ ਮਾਮਲਾ ਤਾਰਣ ਤਸੀਲੇ ਗਿਆ ਹੋਇਆ ਸੀ। ਲੰਬੜਦਾਰ ਦੀ ਮਾਨੋ ਮਤ ਮਾਰੀ ਗਈ। ਹੁਣ ਉਹ ਸੋਹਣੇ ਨੂੰ ਛੇਤੀ ਲਭਣਾ ਚਾਹੁੰਦਾ ਸੀ।ਟੋਲਦਿਆਂ ਟੋਲਦਿਆਂ ਆਥਣ ਵੇਲੇ ਸੋਹਣੇ ਦੀ ਲੋਥ ਇਕ ਖੂਹ ਵਿਚੋਂ ਕੱਢੀ ਗਈ।

ਘਸੀਟੇ ਦੀ ਮਾਨੋ ਦੁਨੀਆਂ ਤਬਾਹ ਹੋ ਗਈ ਸੀ। ਸਾਰੀ ਉਮਰ ਦੇ ਪਾਪ ਉਹਦੀਆਂ ਅੱਖਾਂ ਅੱਗੇ ਤਣ ਗਏ। ਕਈ ਦਿਨ ਉਸ ਕੋਲੋਂ ਕੁਝ ਖਾਧਾ ਪੀਤਾ ਨਾ ਗਿਆ। ਇਨ੍ਹਾਂ ਦਿਨਾਂ ਵਿਚ ਉਹ ਡਾਹਢਾ ਬਦਲ ਗਿਆ। ਉਹਦਾ ਮਨ ਪਸੀਜ ਚੁਕਾ ਸੀ। ਸੋਹਣੇ ਦੀ ਮੌਤ ਨੇ ਪਿਓ ਦੇ ਦਿਲ ਦੀ ਮੈਲ ਹੂੰਝ ਘੱਤੀ ਸੀ। ਉਹ ਆਪਣੀਆਂ ਕੀਤੀਆਂ ਤੇ ਪਛਤਾਂਦਾ ਸੀ।

ਥੋੜੇ ਦਿਨਾਂ ਵਿਚ ਹੀ ਉਸ ਆਪਣੀ ਅਧੀਓਂ ਬਹੁਤੀ ਜਾਇਦਾਦ ਕੰਤੋ ਦੇ ਨਾਉਂ ਲਵਾ ਦਿੱਤੀ, ਉਹਨੂੰ ਆਪਣੀ ਧੀ ਬਣਾ ਲਿਆ। ਹੁਣ

ਕੰਤੋ ਹੀ ਉਹਦਾ ਸੋਹਣਾ ਸੀ। ਉਹਦੀਆਂ ਅੱਖਾਂ ਦਾ ਤਾਰਾ!

129