ਨਹੀਂ ਦੇਂਦੀ। ਤਸੀਲਦਾਰ ਨੇ ਇਹ ਵੇਖ ਕੇ ਪਹਿਲਾ ਮਾਮਲਾ ਵੀ ਬਕਾਇਆ ਹੈ, ਸੁੱਖੋ ਦੇ ਘਰ ਦਾ ਸਾਮਾਨ ਤੇ ਖੜੋਤੀ ਫ਼ਸਲ ਕੁਰਕ ਕਰਨ ਦਾ ਹੁਕਮ ਦੇ ਦਿਤਾ, ਹੁਣ ਮਾਵਾਂ ਧੀਆਂ ਹੋਣੀ ਨੂੰ ਉਡੀਕ ਰਹੀਆਂ ਸਨ।
ਘਸੀਟਾ ਖੁਸ਼ ਸੀ। ਪਰ ਸੋਹਣਾ ਕਈ ਦਿਨਾਂ ਤੋਂ ਚੁਪ ਚੁਪ ਸੀ, ਉਹ ਹੁਣ ਮਿਤ੍ਰ੍-ਮੰਡਲੀ ਵਿਚ ਘਟ ਹੀ ਜਾਂਦਾ ਸੀ। ਸਾਰਾ ਦਿਨ ਖੇਤ ਵਿਚ ਹੀ ਗੁਜ਼ਾਰ ਦੇਂਦਾ ਸੀ।
ਕੁਰਕੀ ਦੀ ਤਰੀਕ ਭਲਕ ਨੂੰ ਸੀ। ਸੁੱਖੋ ਨੂੰ ਕੁਝ ਨਹੀਂ ਸੀ ਔੜ੍ਹਦਾ ਬੇ-ਬਸੀ ਦੀਆਂ ਮਾਰੀਆਂ ਦੋਵੇਂ ਜਣੀਆਂ ਰੋ ਰੋ ਓੜਕ ਆਪੀੰ ਚੁਪ ਹੋ ਜਾਂਦੀਆਂ ਸਨ। ਬਸ ਸਵੇਰੇ ਉਨ੍ਹਾਂ ਦਾ ਘਰ ਕੁਰਕ ਹੋ ਜਾਏਗਾ।
ਰਾਤ ਪੈ ਗਈ।ਨ੍ਹੇਰਾ ਗਾੜਾ ਹੋ ਗਿਆ। ਨੀਲੇ ਅੰਬਰ ਉਤੇ ਤਾਰੇ ਝਲਕ ਰਹੇ ਸਨ। ਅਜ ਸੋਹਣਾ ਮੰਜੇ ਤੇ ਉੱਸਲਵਟੇ ਪਿਆ ਲੈਂਦਾ ਸੀ।
ਜਦੋਂ ਰਾਤ ਖ਼ਾਮੋਸ਼ ਹੋ ਗਈ ਤਾਂ ਸੋਹਣਾ ਹੌਲੀ ਹੌਲੀ ਮੰਜੇ ਤੋਂ ਉਠਿਆ।ਘਰ ਦਾ ਜੀਓ ਜੀ ਘੂਕ ਸੁੱਤਾ ਪਿਆ ਸੀ। ਸੋਹਣਾ ਲੜਖੜਾਈਆਂ ਲਤਾਂ ਨਾਲ ਪੇਟੀ ਵਾਲੇ ਕੋਠੇ ਵਿਚ ਗਿਆ। ਇਕ ਆਲੇ ਵਿਚੋਂ ਚਾਬੀਆਂ ਦਾ ਗੁਛਾ ਕਢਿਆ। ਆਸਤੇ ਆਸਤੇ ਪੇਟੀ ਦਾ ਜੰਦਰਾ ਖੋਲ੍ਹਿਆ। ਇਕ ਖਾਨੇ ਚੋਂ ਨੋਟਾਂ ਦਾ ਥੱਬਾ ਕਢ ਕੇ ਖੀਸੇ ਵਿਚ ਪਾ ਲਿਆ। ਪਰ ਪੇਟੀ ਮੁੜ ਬੰਦ ਕਰਨੀ ਭੁੱਲ ਗਿਆ ਤੇ ਕੰਬਦਾ ਕੰਬਦਾ ਬਾਹਰ ਨੂੰ ਖਿਸਕ ਗਿਆ।
ਪਹੁ ਫੁਟੀ। ਉਜਾਲਾ ਨਿਖਰ ਆਇਆ। ਸੋਹਣਾ ਤਸੀਲੇ ਜਾ ਪਹੁੰਚਿਆ ਸੀ। ਜਦੋਂ ਤਸੀਲਦਾਰ ਕਚਹਿਰੀ ਆਇਆ ਤਾਂ ਸੋਹਣੇ ਨੇ ੫੦੦) ਪੇਸ਼ ਕਰ ਕੇ ਆਖਿਆ।
"ਇਹ ਜੈਮਲ ਦੀ ਪਤਨੀ ਸੁੱਖੋ ਦਾ ਮਾਮਲਾ ਹੈ"
"ਤੂੰ ਕੌਣ ਏਂ?" ਤਸੀਲਦਾਰ ਨੇ ਪੁੱਛਿਆ।
"ਮੈਂ ਲੰਬੜਦਾਰ ਘਸੀਟੇ ਦਾ ਪੁਤ੍ਰ। ਬਾਪੂ ਨੇ ਮੈਨੂੰ ਮਾਮਲਾ ਦੇ ਕੇ
128