ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੋਹਣੇ ਫੇਰ ਕਦੇ ਕੰਤੋਂ ਨੂੰ ਕੁਝ ਨਹੀਂ ਸੀ ਆਖਿਆ, ਜੋ ਕਿਤੇ ਉਹ ਜਾਂਦੀ ਓਹਨੂੰ ਮਿਲ ਜਾਂਦੀ ਤਾਂ ਇਕ ਸਿਕ ਜਿਹੀ ਨਾਲ ਓਹਨੂੰ ਤਕਦਾ। ਜੇ ਕਦੇ ਕੰਤੋ ਨੂੰ ਬੁਲਾਉਂਦਾ ਵੀ ਤਾਂ ਇੰਨਾਂ ਹੀ ਆਖ ਸਕਦਾ "ਤੂੰ ਬੀਤੇ ਦਿਨਾਂ ਨੂੰ ਚੇਤੇ ਨਾ ਕਰ– – –ਭੁਲ ਜਾ ਕੰਤੋ"

ਵਰ੍ਹਾ ਕੁ ਮਗਰੋਂ ਦੀ ਗਲ ਹੈ। ਬੜੇ ਗੜੇ ਪਏ। ਛੋਲਿਆਂ ਦੀ ਫਸਲ ਉੱਕੀ ਤਬਾਹ ਹੋ ਗਈ। ਸੁੱਖੇ ਦੇ ਘਰ ਤਾਂ ਮੁਠ ਕੁ ਛੋਲੇ ਵੀ ਨਾ ਆਏ। ਕਣਕ ਵੀ ਮਾਰੀ ਗਈ ਸੀ। ਪਰ ਜਿੰਨੀ ਕੁ ਬਚੀ ਉਹ ਲੋਕਾਂ ਵਢ ਕੇ ਗਰੇ ਲਾ ਘੱਤੇ ਸਨ। ਸੁਖੋਂ ਨੇ ਵੀ ਸਾਕ ਸਬੰਧੀਆਂ ਦੀ ਸਹਾਇਤਾ ਨਾਲ ਕਣਕ ਕਟਵਾ ਕੇ ਢੇਰ ਲਵਾ ਦਿਤਾ ਹੋਇਆ ਸੀ।

ਇਕ ਰਾਤ ਅਚਾਨਕ ਸੁਖੋਂ ਦੇ ਖੇਤ ਵਿਚ ਅੱਗ ਦੇ ਭਾਂਬੜ ਦਿਖਾਈ ਦਿੱਤੇ। ਲੋਕੀ ਅੱਗ ਕੂਕਦੇ ਓਧਰ ਨੂੰ ਭੱਜੇ। ਕਣਕ ਸੜ ਰਹੀ ਸੀ। ਬੁਝਾਣ ਦਾ ਯਤਨ ਕੀਤਾ, ਪਰ ਸਾਰੇ ਢੇਰ ਸੜ ਕੇ ਸੁਆਹ ਹੋ ਚੁਕੇ ਸਨ। ਸੁੱਖੋ ਤੇ ਕੰਤੋ ਇਕ ਬੰਨੇ ਖੜੀਆਂ ਡੁਸਕ ਰਹੀਆਂ ਸਨ। ਮਗਰੋਂ ਪਤਾ ਲਗਾ ਕਿ ਇਹ ਘਸੀਟੇ ਦੀ ਹੀ ਸ਼ਰਾਰਤ ਸੀ

ਛੋਲਿਆਂ ਤੇ ਗੜੇ ਪੈ ਗਏ, ਕਣਕ ਸੜ ਗਈ, ਕਪਾਹ ਵਤਰੋਂ ਖੁੰਝ ਗਈ ਸੀ। ਹੁਣ ਸੁੱਖੋ ਦੇ ਚਾਰ ਚੁਫੇਰੇ ਹਨੇਰਾ ਹੀ ਹਨੇਰਾ ਸੀ।

ਫਸਲ ਦਾ ਮਾਮਲਾ ਸਿਰ ਤੇ ਆ ਗਿਆ। ਪਹਿਲੀ ਫਸਲ ਦਾ ਮਾਮਲਾ ਵੀ ਇਨ੍ਹਾਂ ਦੇ ਸਿਰ ਬਕਾਇਆ ਸੀ। ਸਾਰੀ ਰਕਮ ਪੰਜ ਸੌ ਬਣਦੀ ਸੀ।

ਘਸੀਟਾ ਲੰਬੜ ਸੁੱਖੇ ਦੇ ਘਰ ਨਿਤ ਚੌਕੀਦਾਰ ਘਲ ਕੇ ਚਿਤਾਵਨੀ ਕਰਾਉਂਦਾ ਸੀ ਕਿ ੫੦੦) ਤਿਆਰ ਰਖਣ। ਪਰ ਸੁਖੋਂ ਦੇ ਘਰ ਫੁੱਟੀ ਕੌਡੀ ਵੀ ਨਾ ਸੀ। ਉਹਨੂੰ ਕਿਤਿਓਂ ਕਰਜ਼ਾ ਵੀ ਨਹੀਂ ਸੀ ਲਭਦਾ।

ਮਾਮਲੇ ਤਾਰਣ ਦੀ ਤਰੀਕ ਟੱਪ ਗਈ। ਮਹੀਨਾ ਹੋਰ ਉਤੇ ਹੋ ਗਿਆ। ਪਰ ਸੁੱਖੋ ਕੋਲੋਂ ਕੁਝ ਵੀ ਨਾ ਦਿਤਾ ਗਿਆ।

ਘਸੀਟੇ ਨੇ ਤਸੀਲੇ ਇਤਲਾਹ ਜਾਂ ਦਿਤੀ ਕਿ ਸੱਖੋ ਮਾਮਲਾ

127