ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹਦੀ ਚੁੰਨੀ ਸਿਰੋਂ ਧਰੂ ਕੇ ਕੁੜੀ ਦੇ ਹੱਥ ਪੈਰ ਜੂੜ ਘੱਤੇ। ਕੰਤੋਂ ਪੱਥਰ ਹੋ ਗਈ ਸੀ। ਨਾ ਮੂੰਹੋਂ ਕੁਝ ਕੂੰਦੀ ਸੀ, ਨਾ ਅੱਖਾਂ ਵਿਚ ਕੋਈ ਅੱਥਰੂ ਸੀ। ਘਸੀਟਾ ਉਹਨੂੰ ਦਰਖਤ ਨਾਲ ਜਕੜ ਰਿਹਾ ਸੀ।

ਏਨੇ ਨੂੰ ਉਹਨੂੰ ਘੋੜੇ ਦੇ ਟਾਪਾਂ ਦੀ ਵਾਜ ਸੁਣਾਈ ਦਿੱਤੀ। ਤੱਕਿਆ ਸੋਹਣਾ ਸੀ। ਸੋਹਣੇ ਨੂੰ ਹੌਂਕਣੀ ਚੜ੍ਹੀ ਹੋਈ ਸੀ। ਘੋੜੀਓਂ ਲਹਿ ਕੇ ਉਸ ਟੁਟਦੀ ਵਾਜ ਵਿਚ ਆਖਿਆ, “ਬਾਪੂ,,,,,ਤੈਨੂੰ,,,,,,ਪਿੰਡ ਇਕ ਥਾਣੇ ਦਾ ਸਿਪਾਹੀ......ਹੁਣੇ......ਸੱਦਦਾ ਹੈ।

"ਘਸੀਟੇ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਤੇ ਉਸ ਪੁਛਿਆ, ਕਿਉਂ ਬੁਲਾਇਆ ਹੈ?"

"ਘਸੀਟੇ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਤੇ ਉਸ ਪੁਛਿਆ,

"ਪਤਾ ਨਹੀਂ —-” ਸੋਹਣੇ ਨੇ ਉੱਤ੍ਰ੍ ਦਿਤਾ।

ਘਸੀਟਾ ਘਾਬਰਿਆ ਜਿਹਾ ਕੰਤੋਂ ਨੂੰ ਖੋਲ ਕੇ ਘੋੜੀ ਤੇ ਸਵਾਰ ਹੋ ਪਿੰਡ ਨੂੰ ਟੁਰ ਗਿਆ। ਉਸ ਦੇ ਮੂੰਹੋਂ ਹੋਰ ਕੋਈ ਗਲ ਨਾ ਨਿਕਲੀ। ਸੋਹਣਾ ਤੇ ਕੰਤੋਂ ਉਥੇ ਹੀ ਖੜੋਤੇ ਸਨ।

"}ਕੰਤੋਂ ਹੁਣ ਤੂੰ ਜਾਹ ਘਰ ਨੂੰ — ਪਰ ਸਾਡੀ ਪੈਲੀ ਵਿਚ ਨਾ ਆਇਆ ਕਰ" ਸੋਹਣੇ ਦੇ ਲਹਿਜੇ ਵਿਚ ਸਹਿਮ ਸੀ।

"ਨਹੀਂ ਸੋਹਣਿਆ, ਮੈਥੋਂ ਨਿਤ ਨਿਤ ਦੇ ਤਸੀਹੇ ਨਹੀਂ ਝੱਲੀਦੇ। ਤੂੰ ਵੀ ਓਦਨ ਮੇਰੀ ਜਿੰਦ ਮੰਗਦਾ ਸੈਂ — ਅਜ ਕੱਢ ਲਵੋ ਮੇਰੀ ਜਿੰਦ — ਪੁਤ੍ਰ ਮਨ ਆਈਆਂ ਕਰ ਲਵੋ — ਸੋਹਣਿਆ, ਮੈਂ ਮੁਕ ਜਾਣਾ ਚਾਹੁੰਦੀ ਹਾਂ।"

ਸੋਹਣੇ ਦੀਆਂ ਅੱਖਾਂ ਵਿਚ ਮੋਟੀਆਂ ਮੋਟੀਆਂ ਬੂੰਦਾਂ ਲਿਸ਼ਕ ਉਠੀਆਂ।

"ਕੰਤੋ ਇਹ ਛੱਲੀਆਂ ਵੀ ਫੜ ਲੈ" ਨਾਲੇ ਪੋਲਾ ਜਿਹਾ ਹੱਥ ਓਸ ਕੰਤੋ ਦੇ ਮੋਢੇ ਤੇ ਰੱਖਿਆ "ਵਗ ਜਾਹ ਪਿੰਡ ਨੂੰ — ਮੁੜ ਸਾਡੀ ਪੈਲੀ ਵਿਚ ਨਾ ਆਵੀਂ" ਸੋਹਣੇ ਨੇ ਭਰਵੇਂ ਬੋਲਾਂ ਵਿਚ ਆਖਿਆ।

126