ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਜੀਵਨ-ਬਾਜ਼ੀ
ਸੁਤੇਂਦਰ ਨੂੰ ਐਮ. ਏ. ਪਾਸ ਕਰਨ ਮਗਰੋਂ ਕੋਈ ਨੌਕਰੀ ਨਾ ਲੱਭੀ। ਉਸ ਦਾ ਪਿਉ ਮਰ ਚੁਕਾ ਸੀ। ਉਹ ਬਾਬੂ ਬ੍ਰਿਜ ਮੋਹਨ ਰਈਸ ਦੀਆਂ ਜ਼ਮੀਨਾਂ ਦਾ ਮੁਖ਼ਤਾਰ ਹੁੰਦਾ ਸੀ। ਏਸੇ ਲਈ ਬਾਬੂ ਬ੍ਰਿਜ ਮੋਹਨ ਉਸ ਦੇ ਟੱਬਰ ਦਾ ਚੰਗਾ ਜਾਣੂ ਹੋ ਗਿਆ ਸੀ।
ਸੁਤੇਂਦਰ ਦੀ ਮਾਤਾ ਨੇ ਕਈ ਵਾਰੀ ਬਾਬੂ ਬ੍ਰਿਜ ਮੋਹਨ ਨੂੰ ਸੁਤੇਂਦਰ ਦੀ ਨੌਕਰੀ ਬਾਰੇ ਲਿਖਿਆ ਸੀ, ਪਰ ਐਤਕਾਂ ਦੀ ਚਿੱਠੀ ਦੇ ਉਤਰ ਵਿਚ ਬ੍ਰਿਜ ਮੋਹਨ ਨੇ ਸੁਤੇਂਦਰ ਨੂੰ ਸੱਦ ਹੀ ਘੱਲਿਆ।
ਸੁਤੇਂਦਰ ਦੀ ਮਾਂ ਡਾਢੀ ਪ੍ਰਸੰਨ ਹੋਈ। ਸੁਤੇਂਦਰ ਤਿਆਰ ਹੋ ਕੇ ਬਾਬੂ ਬ੍ਰਿਜ ਮੋਹਨ ਕੋਲ ਚਲਾ ਆਇਆ। ਸੁਖ ਸਾਂਦ ਮਗਰੋਂ ਬ੍ਰਿਜ ਮੋਹਨ ਨੇ ਆਖਿਆ:-
“ਮੈਂ ਪ੍ਰਬੋਧ ਬਾਲਾ ਨੂੰ ਏਸੇ ਵਰ੍ਹੇ ਮੈਟ੍ਰਿਕ ਵਿਚ ਬਿਠਾਣਾ ਚਾਹੁੰਦਾ ਹਾਂ, ਮੇਰੇ ਖ਼ਿਆਲ ਵਿਚ ਤੁਸੀਂ ਤਿਆਰੀ ਕਰਾ ਸਕੋਗੇ।
“ਜੀ ਹਾਂ, ਜ਼ਰੂਰ ਕਰਾਵਾਂਗਾ ਸੁਤੇਂਦਰ ਨੇ ਉੱਤਰ ਦਿਤਾ। १३३
Digitized by Panjab Digital Library www.panjabdigilib.org
133