ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

{{gap}ਬਾਬੂ ਜੀ ਨੇ ਪ੍ਰਬੋਧ ਬਾਲਾ ਨੂੰ ਸੱਦ ਕੇ ਓਹਦੀ ਸੁਤੇਂਦਰ ਨਾਲ ਜਾਣ ਪਛਾਣ ਕਰਾਈ ਤੇ ਦੂਜੇ ਦਿਨ ਹੀ ਪ੍ਰਬੋਧ ਬਾਲਾ ਦੀ ਪੜ੍ਹਾਈ ਸ਼ੁਰੂ ਹੋ ਗਈ।

ਸੁਤੇਂਦਰ ਗੰਭੀਰ ਜਿਹਾ ਮੁੰਡਾ ਸੀ । ਉਹ ਪ੍ਰਬੋਧ ਬਾਲਾ ਨੂੰ ਪੜ੍ਹਾ ਕੇ ਬਾਹਰ ਨਿਕਲ ਜਾਂਦਾ, ਬਾਗਾਂ ਦਾ ਨਿਖਾਰ, ਫ਼ਸਲਾਂ ਦਾ ਜੋਬਨ ਤੇ ਕੁਦਰਤ ਦੀਆਂ ਗੁਲਕਾਰੀਆਂ ਉਸ ਦੇ ਸ਼ਗ਼ਲ ਬਣੇ ਰਹਿੰਦੇ।

ਇਕ ਦਿਹਾੜੇ ਸੁਤੇਂਦਰ ਮੇਜ਼ ਤੇ ਐਨਕ ਰਖੀ ਪ੍ਰਬੋਧ ਨੂੰ ਪੜ੍ਹਾ ਰਿਹਾ ਸੀ ਕਿ ਪ੍ਰਬੋਧ ਦੀ ਸਰਕਦੀ ਕੂਹਣੀ ਨਾਲ ਐਨਕ ਸਰਕ ਕੇ ਫ਼ਰਸ਼ ਤੇ ਡਿਗ ਪਈ, ਸ਼ੀਸ਼ੇ ਟੁੱਟ ਗਏ ।

ਪ੍ਰਬੋਧ ਡਰ ਗਈ। “ਓਹੋ ! ਮੁਆਫ਼ ਕਰਨਾ, ਉਹ ਬਿੰਦ ਕੁ ਮਗਰੋਂ ਲੱਜਤ ਅੰਦਾਜ਼ ਵਿਚ ਬੋਲੀ ।

“ਕੋਈ ਗੱਲ ਨਹੀਂ ਬਾਲੀ”, ਸੁਤੇਂਦਰ ਐਨਕ ਚੁਕਣ ਲਈ ਝੁਕ ਰਿਹਾ ਸੀ।

ਪਰ ਪ੍ਰਬੋਧ ਨੇ ਕਾਹਲੀ ਨਾਲ ਚੁਕ ਕੇ ਐਨਕ ਸੁਤੇਂਦਰ ਨੂੰ ਫੜਾ ਦਿਤੀ । ਉਹ ਸ਼ਰਮ ਦੀ ਮਾਰੀ ਅੱਖਾਂ ਵੀ ਨਹੀਂ ਸੀ ਚੁਕ ਸਕਦੀ। ਸੁਤੇਂਦਰ ਸ਼ੀਸ਼ੇ ਜੋੜਨ ਦਾ ਯਤਨ ਕਰਦਾ ਰਿਹਾ 1

ਬਾਰਾਂ ਵਜ ਗਏ । ਰੋਟੀ ਖਾਣ ਲਈ ਪ੍ਰਬੋਧ ਤੇ ਸੁਤੇਂਦਰ ਨਿਖੜ ਗਏ।

ਐਨਕ ਦੇ ਟੁੱਟਣ ਨੇ ਪ੍ਰਬੋਧ ਬਾਲਾ ਤੇ ਚੋਖਾ ਅਸਰ ਪਾਇਆ। “ਵਿਚਾਰੇ ਦੀ ਐਨਕ ਮੇਰੇ ਕੋਲੋਂ ਭਜ ਗਈ" ਉਹ ਦਿਲ ਵਿਚ ਬੜਾ ਪਛਤਾਈ । ਐਨਕ ਤੋੜ ਕੇ ਰਾਤ ਭਰ ਐਨਕ ਦੀਆਂ ਖ਼ਾਬਾਂ ਦੇਖਦੀ ਰਹੀ। ਦੂਜੇ ਦਿਨ ਜਦੋਂ ਸਤੇਂਦਰ ਉਹਨੂੰ ਪੜ੍ਹਾਣ ਆਇਆ ਤਾਂ ਉਸ ਆਖਿਆ –

“ਮੈਂ ਤੁਹਾਨੂੰ ਅਜ ਪਿਤਾ ਜੀ ਕੋਲੋਂ ਹੋਰ ਐਨਕ ਮੰਗਾ ਦਿਆਂਗੀ"

“ਨਹੀਂ ਪ੍ਰਬੋਧ ! ਤੁਸੀਂ ਐਨਕ ਦੀ ਏਡੀ ਚਿੰਤਾ ਨਾ ਕਰੋ।"

ਪਰ ਪ੍ਰਬੋਧ ਦੇ ਮਨ ਪਰ ਇਸ ਘਟਨਾਂ ਦਾ ਅਸਰ ਹੋ ਚੁਕਾ १३४

Digitized by Panjab Digita! Library | www.panjabdigilib.org

134