ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ, ਓਸ ਦੀ ਦਿਲਚਸਪੀ ਸੁਤੇਂਦਰ ਵਿਚ ਦਿਨੋ ਦਿਨ ਵਧਦੀ ਗਈ। ਉਹ ਉਸ ਦੇ ਨਿਕੇ ਨਿਕੇ ਕੰਮ ਵੀ ਕਰ ਦਿੰਦੀ ਸੀ। ਇਕ ਦਿਨ ਜਦੋਂ ਸੁਤੇਂਦਰ ਨੇ ਨੌਕਰ ਤੋਂ ਪੀਣ ਲਈ ਪਾਣੀ ਮੰਗਵਾਇਆ, ਤਾਂ ਪ੍ਰਬੋਧ ਆਪ ਪਾਣੀ ਦਾ ਗਿਲਾਸ ਭਰ ਲਿਆਈ। ਈਕਰ ਹੀ ਕਦੇ ਫਲ ਲਿਆ ਦੇਂਦੀ - ਕਦੇ ਕੋਈ ਹੋਰ ਸ਼ੈ 1

ਸਮਾਂ ਬੀਤਦਾ ਗਿਆ। ਪ੍ਰਬੋਧ ਤੇ ਸੁਤੇਂਦਰ ਹੁਣ ਕੱਠੇ ਸੈਰ ਤੇ ਜਾਣ ਲਗ ਪਏ। ਆਥਣ ਵੇਲੇ ਫਸਲਾਂ ਦਾ ਜੋਬਨ ਤਕਦੇ, ਅਸਤ ਹੁੰਦੇ ਸੂਰਜ ਦੀਆਂ ਲਾਲੀਆਂ ਨੂੰ ਵਿੰਹਦੇ, ਪੰਛੀਆਂ ਦੇ ਗੀਤ ਸੁਣਦੇ । ਪ੍ਰਬੋਧ ਦੀਆਂ ਰੁਮਕਾਂ ਨੇ ਸੁਤੇਂਦਰਨੂੰ ਹੋਰ ਦਾ ਹੋਰ ਬਣਾ ਦਿਤਾ । ਉਹਦੀਆਂ ਅੱਖਾਂ ਵਿਚ ਤਬਦੀਲੀਆਂ ਦਿਸਦੀਆਂ ਸਨ।


ਗ੍ਰਾਮ ਸੁਧਾਰ ਦਾ ਓਨ੍ਹੀਂ ਦਿਨੀਂ ਜ਼ੋਰ ਸੀ। ਪਿੰਡਾਂ ਦੇ ਸੁਧਾਰ ਲਈ ਬੜੀਆਂ ਦਿਲਚਸਪੀਆਂ ਪੈਦਾ ਕੀਤੀਆਂ ਜਾ ਰਹੀਆਂ ਸਨ । ਥਾਂ ਥਾਂ ਜਲਸੇ ਤੇ ਕਾਨਫ਼ਰੰਸਾਂ ਰਖੀਆਂ ਜਾਂਦੀਆਂ, ਲੈਕਚਰ ਹੁੰਦੇ, ਜਾਦੂ ਲਾਲਟੈਣਾਂ ਨਾਲ ਤਸਵੀਰਾਂ ਵਿਖਾਈਆਂ ਜਾਂਦੀਆਂ ਤੇ ਡਰਾਮੇ ਸਟੇਜ ਕੀਤੇ ਜਾਂਦੇ ।

ਡਿਪਟੀ ਕਮਿਸ਼ਨਰ ਨੇ ਬਾਬੂ ਬ੍ਰਿਜ ਮੋਹਨ ਨੂੰ ਸਦ ਕੇ ਕਿਹਾ, “ਹਮ ਤੁਮਾਰੇਗਾਉਂ ਮੇਂ ਗ੍ਰਾਮ ਸੁਧਾਰ ਕਾਨਫਰੰਸ ਰਖਨਾ ਚਾਹਤੇ ਹੈਂ, ਤੁਮ ਨੇ ਮਦਦ ਦੇਨਾ ਹੋਗੀ।"

ਕਾਨਫ਼ਰੰਸ ਨੀਯਤ ਹੋ ਗਈ ਤੇ ਬਿਜ ਮੋਹਨ ਨੇ ਇਕ ਜ਼ਬਰਦਸਤ ਡਰਾਮੇ ਦੀਆਂ ਤਿਆਰੀਆਂ ਵੀ ਸ਼ੁਰੂ ਕਰਾ ਦਿਤੀਆਂ । ਉਸ ਵਿਚ ਸੁਤੇਂਦਰ ਤੇ ਪ੍ਰਬੋਧ ਬਾਲਾ ਨੇ ਨਾਇਕ ਤੇ ਨਾਇਕਾ ਦਾ ਪਾਰਟ ਲਿਆ।

ਉਹ ਦੋਵੇਂ ਸ਼ਾਮੀਂ ਬਾਹਰ ਟੁਰ ਜਾਂਦੇ, ਬਾਹਰ ਆਪਣੇ ਪਾਰਟ ਦੀ ਮਸ਼ਕ ਕਰਦੇ । ਮੁੜ ਰਾਤੀਂ ਰੀਹਰਸਲ ਵਿਚ ਆ ਸ਼ਾਮਲ ਹੁੰਦੇ। Digitized by Panjab Digital Library | www.panjabdigilib.org

१३५

135