ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/159

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਟਾਫ਼ ਦਾ ਉਤਸ਼ਾਹ, ਮਜ਼ਦੂਰਾਂ ਦੀ ਪ੍ਰਸੰਨਤਾ ਤੇ ਹਰ ਇਕ ਕੰਮ ਵਿਚ ਬਾਕਾਇਦਗੀ ਵਿਖਾਉਂਦਾ, ਤਾਂ ਜੈ ਕ੍ਰਿਸ਼ਨ ਦੀਆਂ ਅੱਖਾਂ ਚਮਕ ਉਠਦੀਆਂ।

ਇਕ ਦਿਨ ਪ੍ਰਬੋਧ ਦੇ ਪਿਉ ਬਾਬੂ ਬ੍ਰਿਜ ਮੋਹਨ ਦੇ ਸਖ਼ਤ ਬੀਮਾਰ ਹੋਣ ਦੀ ਤਾਰ ਆਈ। ਪ੍ਰਬੋਧ ਤੇ ਜੈ ਕ੍ਰਿਸ਼ਨ ਨੂੰ ਹਫੜਾ ਦਫੜੀ ਮਚ ਗਈ । ਉਹ ਬੜੀ ਛੇਤੀ ਬ੍ਰਿਜ ਮੋਹਨ ਕੋਲ ਜਾਣਾ ਚਾਹੁੰਦੇ ਸਨ; ਪਰ ਮੋਟਰ ਤੋਂ ਬਿਨਾਂ ਕੋਈ ਜਾਣ ਦਾ ਵਸੀਲਾ ਨਹੀਂ ਸੀ । ਡਰਾਈਵਰ ਛੁਟੀ ਉੱਤੇ ਸੀ।

"ਮੈਂ ਡਰਾਈਵ ਕਰ ਸਕਦਾ ਹਾਂ', ਮੈਨੇਜਰ ਪ੍ਰੇਮ ਸਾਗਰ ਨੇ

"ਚੰਗਾ ਚਲੋ, ਪ੍ਰਬੋਧ ਨੇ ਕਾਹਲੀ ਨਾਲ ਆਖਿਆ।

ਪ੍ਰੇਮ ਸਾਗਰ ਨੇ ਮੋਟਰ ਬੜੀ ਤੇਜ਼ ਚਲਾਈ। ਪ੍ਰਬੋਧ ਬਾਲਾ ਨੂੰ ਭਾਵੇਂ ਪਿਉ ਦੀ ਬੀਮਾਰੀ ਪੀੜਤ ਪਈ ਕਰਦੀ ਸੀ, ਪਰ ਅਜ ਉਸ ਨੇ ਮੁੜ ਮੁੜ ਕੇ ਪ੍ਰੇਮ ਸਾਗਰ ਵਲ ਗਹੁ ਨਾਲ ਕਈ ਵਾਰ ਤਕਿਆ।

ਬ੍ਰਿਜ ਮੋਹਨ ਦੇ ਦਰ ਤੇ ਮੋਟਰ ਜਾ ਅਟਕੀ। ਉਹ ਆਖਰੀ ਦਮਾਂ ਤੇ ਸੀ। ਬਾਬੂ ਹੋਰਾਂ ਦੇ ਹਥ ਵਿਚ ਸੁਤੇਂਦਰ ਦੀ ੨੦ ਵਰ੍ਹੇ ਪਹਿਲਾਂ ਦੀ ਲਿਖੀ ਹੋਈ ਚਿੱਠੀ ਸੀ ।

ਪ੍ਰਬੋਧ ਬਾਲਾ ਪਿਉ ਤੇ ਝੁਕ ਗਈ । ਪਿਉ ਨੇ ਧੀਰੇ ਜਿਹੋ ਪਿਆਰ ਦਿੱਤਾ ਤੇ ਆਖਿਆ – “.......ਇਹ ਸੁਤੇਂਦਰ......ਦੀ...... ਚਿੱਠੀ ...... ......ਉਹ.....ਬੇਗੁਨਾਹ ਸੀ।....ਜਦੋਂ ਕਦੇ ਉਹ....ਮਿਲੇ... ਹਸ ਕੇ ਮਿਲਣਾ। ਓਸ ਨਾਲ ਸਰਾਸਰ ਧੱਕਾ ਹੋਇਆ ਹੈ।"

"ਪ੍ਰੇਮ ਸਾਗਰ ਚੁਪ ਚਾਪ ਖਲੋਤਾ ਕਦੇ ਪ੍ਰਬੋਧ ਤੇ ਕਦੇ ਬ੍ਰਿਜ ਮੋਹਣ ਵਲ ਤਕ ਰਿਹਾ ਸੀ।

"ਪਰ ਓਸ ਦੇ ਕਾਰਨ ਮੈਂ ਬਦਨਾਮ ਹੋਈ ਸਾਂ, ਪਿਤਾ ਜੀ", ਪ੍ਰਬੋਧ ਦਾ ਪੁਰਾਣਾ ਰੰਜ ਮੁੜ ਜਾਗ ਪਿਆ।

143