ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/158

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਵੇਰ ਸਾਰ ਬਾਬੂ ਬ੍ਰਿਜ ਮੋਹਨ ਨੇ ਜਦੋਂ ਸੁਕੇਂਦਰ ਦਾ ਕਮਰਾ ਖਾਲੀ ਡਿੱਠਾ, ਤਾਂ ਉਹਨਾਂ ਨੂੰ ਬੜੀ ਪਰੇਸ਼ਾਨੀ ਹੋਈ। ਜਦ ਚਿੱਠੀ ਹੱਥ ਲਗੀ ਅਤੇ ਪੜ੍ਹੀ ਤਾਂ ਸਾਰਾ ਟੱਬਰ ਪਸੀਜ ਗਿਆ। ਬ੍ਰਿਜ ਮੋਹਨ ਨੇ ਕੋਲ ਬੈਠੀ ਪ੍ਰਬੋਧ ਬਾਲਾ ਵੱਲ ਵੇਖ ਕੇ ਕਿਹਾ, “ਬਾਲੀ ਤੈਨੂੰ ਇੰਝ ਨਹੀਂ ਕਰਨਾ ਚਾਹੀਦਾ ਸੀ।”

੨੦ ਵਰ੍ਹੇ ਬੀਤ ਗਏ, ਸੁਤੇਂਦਰ ਦੀ ਕੋਈ ਉੱਘ ਸੁਘ ਨਾ ਨਿਕਲੀ। ਪ੍ਰਬੋਧ ਬਾਲਾ ਦਾ ਵਿਆਹ ਹੋ ਚੁਕਾ ਸੀ। ਉਹ ਸੱਤਾਂ ਅਠਾਂ ਵਰ੍ਹਿਆਂ ਦੀ ਕੁੜੀ ਦੀ ਮਾਂ ਬਣ ਗਈ ਸੀ। ਹੋਰ ਉਹਦਾ ਕੋਈ ਬਾਲ ਬੱਚਾ ਨਹੀਂ ਸੀ।

ਓਸ ਦਾ ਪਤੀ ਜੈ ਕ੍ਰਿਸ਼ਨ ਬੜਾ ਅਮੀਰ ਸੀ। ਉਸ ਦਾ ਕਪਾਹ ਦਾ ਕਾਰਖਾਨਾ ਵੀ ਸ਼ਹਿਰ ਵਿਚ ਚਲਦਾ ਸੀ। ਸਬੱਬ ਨਾਲ ਇਨ੍ਹਾਂ ਦੇ ਕਾਰਖ਼ਾਨੇ ਦਾ ਮੈਨੇਜਰ ਮਰ ਗਿਆ; ਜਿਸ ਦੇ ਮਗਰੋਂ ਇਨ੍ਹਾਂ ਨੇ ਮੈਨੇਜਰ ਦੀ ਲੋੜ ਦਾ ਇਸ਼ਤਿਹਾਰ ਅਖਬਾਰਾਂ ਵਿਚ ਕਢਾਇਆ। ਬਹੁਤ ਸਾਰੀਆਂ ਦਰਖ਼ਾਸਤਾਂ ਵਿਚੋਂ ਇਕ ਚੁਣੀ ਗਈ ਤੇ ਉਮੀਦਵਾਰ ਨੂੰ ਸੱਦ ਲਿਆ ਗਿਆ।

ਕੋਈ ੪੫ ਕੁ ਵਰ੍ਹਿਆਂ ਦੀ ਉਮਰ ਦਾ ਸੰਜੀਦਾ ਜਿਹਾ ਮਨੁਖ ਆ ਹਾਜ਼ਰ ਹੋਇਆ। ਚਾਰਜ ਓਸ ਨੂੰ ਦੇ ਦਿੱਤਾ ਗਿਆ। ਉਸ ਆਪਣਾ ਨਾਉਂ ਪ੍ਰੇਮ ਸਾਗਰ ਦਸਿਆ। ਥੋੜੇ ਦਿਨਾਂ ਵਿਚ ਹੀ ਉਸ ਦੇ ਕੰਮ ਦੀ ਵਾਹ ਵਾਹ ਹੋਣ ਲਗ ਪਈ।

ਜੈ ਕ੍ਰਿਸ਼ਨ ਨੂੰ ਮੈਨੇਜਰ ਡਾਢਾ ਪਸੰਦ ਆ ਗਿਆ ਸੀ। ਉਹ ਪ੍ਰਬੋਧ ਕੋਲ ਵੀ ਓਸ ਦੀਆਂ ਸਿਫਤਾਂ ਕੀਤਾ ਕਰਦਾ ਸੀ। ਜਦੋਂ ਜੈ ਕ੍ਰਿਸ਼ਨ ਕਾਰਖ਼ਾਨੇ ਵਿਚ ਜਾਂਦਾ ਅਤੇ ਮੈਨੇਜਰ ਨਾਲ ਹੋ ਕੇ, ਆਪਣਾ ਪ੍ਰਬੰਧ,

142