ਅੱਖਾਂ ਅੱਗੇ ਬਦਨਾਮੀ ਦਾ ਦ੍ਰਿਸ਼ ਤਣ ਗਿਆ ਸੀ।
“ਪਰ ਮੈਂ ਕੋਈ ਫ਼ੈਸਲਾ ਚਾਹੁੰਦਾ ਹਾਂ, ਪ੍ਰਬੋਧ ਜੀ, ਤੁਸੀਂ ਬੋਲੋ ਬੇਸ਼ਕ ਨਾ, ਪਰ ਮੈਂ ਨਾਰਾਜ਼ਗੀ ਦੀ ਸਫ਼ਾਈ ਮੰਗਦਾ ਹਾਂ - ਬਾਬੂ ਜੀ ਸਾਫ ਹੋ ਚੁਕੇ ਹਨ"
“ਬਸ ਹੁਣ ਮੈਂ ਤੁਹਾਡੇ ਨਾਲ ਉਮਰ ਭਰ ਨਹੀਂ ਬੋਲਾਂਗੀ," ਪ੍ਰਬੋਧ ਨੇ ਤੋਸ਼ ਨਾਲ ਕਿਹਾ, ਜੁਆਨੀ ਦਾ ਤੇਸ਼ ਮਾੜ-ਭੈੜ ਨਹੀਂ ਸੋਚਦਾ।
ਸੁਤੇਂਦਰ ਤੇ ਮਾਨੋ ਬਿਜਲੀ ਢਹਿ ਪਈ। ਉਹ ਓਥੇ ਹੀ ਖਲੋਤਾ ਜਾਂਦੀ ਪ੍ਰਬੋਧ ਨੂੰ ਹਨੇਰੇ ਵਿਚ ਗ਼ੈਬ ਹੁੰਦਿਆਂ ਤਕਦਾ ਰਿਹਾ। ਉਹਦੇ ਦਿਲ ਦੀ ਧੜਕਣ ਨਿੰਮੀ ਨਿੰਮੀ ਹੁੰਦੀ ਜਾਂਦੀ ਸੀ। ਓੜਕ ਉਹ ਕਮਰੇ ਵਿਚ ਚਲਾ ਗਿਆ।
ਰਾਤ ਅਧੀਓਂ ਬਹੁਤੀ ਬੀਤ ਚੁਕੀ ਸੀ, ਚੁਪ ਵਿਚਾਲੇ ਨ੍ਹੇਰਾ ਹੀ ਨ੍ਹੇਰਾ ਸਾਂ ਸਾਂ ਪਿਆ ਕਰਦਾ ਸੀ। ਸੁਤੇਂਦਰ ਲੰਪ ਅਗਾੜੀ ਬੈਠਾ ਇਕ ਚਿੱਠੀ ਲਿਖ ਰਿਹਾ ਸੀ -
“ਮੇਰੇ ਪਿਆਰੇ ਬਾਬੂ ਜੀ,
ਮੈਂ ਡਾਢਾ ਪ੍ਰਸੰਨ ਤੁਹਾਡੇ ਨਗਰੋਂ ਜਾ ਰਿਹਾ ਹਾਂ। ਸਮੇਂ ਦੀ ਫ਼ਿਜ਼ਾ ਵਿਚ ਸਹਿਰਾ ਦੇ ਕਿਣਕੇ ਵਾਂਗ ਉਡਾਂਗਾ, ਜਿੱਥੇ ਢੱਠਾ, ਓਥੇ ਟਿਕਾਣਾ ਹੋ ਜਾਏਗਾ। ਮੈਂ ਹਰ ਵੇਲੇ ਤੁਹਾਡਾ ਹਾਂ। ਤੁਹਾਡੀਆਂ ਯਾਦਾਂ ਹਿੱਕ ਵਿਚ ਨੱਪ ਕੇ ਲਈ ਜਾਂਦਾ ਹਾਂ।
ਪ੍ਰਬੋਧ ਜੀ ਨੇ ਮੇਰੇ ਨਾਲ ਉਮਰ ਭਰ ਤੀਕ ਨਾ ਬੋਲਣ ਦਾ ਪ੍ਰਣ ਕਰ ਲਿਆ ਹੈ। ਏਸ ਪਰਤਿੱਗਿਆ ਨੇ ਮੇਰੀ ਆਤਮਾ ਨੂੰ ਤੋੜ ਦਿੱਤਾ ਏ। ਮੈਂ ਜੀਉਂਦੇ ਜੀ ਪ੍ਰਬੋਧ ਜੀ ਦੀ ਏਸ ਨਾਰਾਜ਼ਗੀ ਨੂੰ ਦੂਰ ਕਰਨ ਦਾ ਯਤਨ ਕਰਾਂਗਾ।
ਤੁਹਾਡਾ ਵਫ਼ਾਦਾਰ-ਸੁਤੇਂਦਰ"
ਚਿੱਠੀ ਲਫਾਫੇ 'ਚ ਬੰਦ ਕਰ ਮੇਜ਼ ਉੱਤੇ ਰਖ ਕੇ ਉਹ ਬਾਹਰ ਨਿਕਲ ਗਿਆ; ਪਰ ਪਤਾ ਨਹੀਂ ਚਲਾ ਕਿਧਰ ਗਿਆ।
141