ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/156

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਮੈਨੂੰ ਕੋਈ ਕਸ਼ਟ ਨਹੀਂ ਹੋਇਆ। ਮੈਨੂੰ ਪਤਾ ਹੈ ਕਿ ਮੂੜ੍ਹ ਲੋਕਾਂ ਦਾ ਰੌਲਾ ਸ਼ਕ ਦੇ ਕਾਰਨ ਹੀ ਹੈ।ਤੂੰ ਮੇਰੀਆਂ ਨਜ਼ਰਾਂ ਵਿਚ ਉਹੋ ਜਿਹਾ ਹੀ ਏਂ, ਜਿਹੋ ਜਿਹਾ ਪਹਿਲਾਂ ਸੈਂ।”

ਨੌਕਰ ਨੇ ਬਾਹਰੋਂ ਆ ਕੇ ਕਿਹਾ, “ਬਾਬੂ ਜੀ, ਤੁਹਾਨੂੰ ਕੋਈ ਮਿਲਣ ਲਈ ਸੱਦ ਰਿਹਾ ਹੈ।

“ਚੰਗਾ ਹੁਣ ਤੂੰ ਜਾ,ਬ੍ਰਿਝ ਮੋਹਨ ਨੇ ਉਠਦਿਆਂ ਕਿਹਾ, “ਮੇਰੇ ਵਲੋਂ ਨਿਸਚਿੰਤ ਰਹੁ, ਤੈਨੂੰ ਪ੍ਰਸੰਨ ਰਹਿਣਾ ਚਾਹੀਦਾ ਹੈ।

ਭਾਵੇਂ ਬਾਬੂ ਬ੍ਰਿਜ ਮੋਹਨ ਤੇ ਉਹਦੀ ਪਤਨੀ ਦਾ ਰਵੱਯਾ ਸੁਤੇਂਦਰ ਨਾਲ ਪਹਿਲਾਂ ਵਰਗਾ ਹੀ ਸੀ ਤੇ ਉਹ ਉਸ ਨੂੰ ਘਰੋਂ ਜਾਣ ਵੀ ਨਹੀਂ ਸਨ ਦਿੰਦੇ, ਪਰ ਸੁਤੇਂਦਰ ਨੂੰ ਇੰਞ ਜਾਪਦਾ ਸੀ, ਜੀਕੁਰ ਉਹ ਉਨ੍ਹਾਂ ਦੀਆਂ ਨਿਗਾਹਾਂ ਵਿਚ ਕੋਈ ਮੱਧਮ ਜਿਹਾ ਚਿਤ੍ਰ ਬਣ ਗਿਆ ਹੁੰਦਾ ਹੈ।

ਪ੍ਰਬੋਧ ਬਾਲਾ ਕਦੇ ਉਹਦੇ ਕੋਲੋਂ ਲੰਘਦੀ, ਤਾਂ ਉਹਦੇ ਵਲ ਤੱਕਦੀ ਜ਼ਰੂਰ, ਪਰ ਨੀਵੀਂ ਪਾ ਕੇ ਖਾਮੋਸ਼ੀ ਨਾਲ ਲੰਘ ਜਾਂਦੀ। ਸੁਤੇਂਦਰ ਦੁਖ ਭਰੀਆਂ ਲੋਚਾਂ ਨਾਲ ਵਿੰਹਦਾ ਹੁੰਦਾ ਸੀ।

ਇਕ ਰਾਤ ਵੇਲੇ ਪ੍ਰਬੋਧ ਬਾਲਾ ਸੁਤੇਂਦਰ ਦੇ ਕਮਰੇ ਅਗੋਂ ਦੀ ਲੰਘੀ। ਸੁਤੇਂਦਰ ਚੌਂਕ ਕੇ ਬਾਹਰ ਆਇਆ ਤੇ ਉਹਨੇ ਵਾਜ ਮਾਰ ਕੇ ਪ੍ਰਬੋਧ ਨੂੰ ਖਲ੍ਹਿਆਰ ਲਿਆ। ਕੋਲ ਜਾ ਕੇ ਕਹਿਣ ਲਗਾ:-

“ਤੁਸੀਂ ਮੇਰੇ ਨਾਲ ਨਾਰਾਜ਼ ਕਿਉਂ ਹੋ, ਪ੍ਰਬੋਧ ਜੀ?

“ਮੈਂ ਕੋਈ ਨਾਰਾਜ਼ ਨਹੀਂ? ਪ੍ਰਬੋਧ ਪਿਛਾਂਹ ਸਰਕ ਗਈ।

"ਮੈਂ ਤੇ ਤੁਹਾਡਾ ਕੁਝ ਵਿਗਾੜਿਆ ਨਹੀਂ।

ਪ੍ਰਬੋਧ ਨੇ ਏਧਰ ਓਧਰ ਤਕਿਆ।

“ਜੇ ਤੁਸੀਂ ਇੰਞ ਹੀ ਰਹਿਣਾ ਹੈ, ਤਾਂ ਮੇਰਾ ਏਥੇ ਠਹਿਰਨਾ ਕਠਿਨ ਹੈ। ਮੈਂ ਦੁਸ਼ਮਨ ਨੂੰ ਵੀ ਨਾਰਾਜ਼ ਤਕ ਕੇ ਸੁਖੀ ਨਹੀਂ ਹੋ ਸਕਦਾ।"

“ਪਰ ਹੁਣ ਮੈਂ ਤੁਹਾਡੇ ਨਾਲ...... ਏਨੇ ਨੂੰ ਨੌਕਰ ਨੇ ਪ੍ਰਬੋਧ ਨੂੰ ਆਵਾਜ਼ ਦਿਤੀ। ਪ੍ਰਬੋਧ ਅਧੀ ਗੱਲ ਛਡ ਕੇ ਹੀ ਟੁਰ ਪਈ। ਓਹਦੀਆਂ

140