ਕਾਹਲੀ ਤੋਂ ਕੰਮ ਨਾ ਲਿਆ।
ਸੁਤੇਂਦਰ ਬੜਾ ਉਦਾਸ ਰਹਿਣ ਲਗਾ। ਉਹ ਕਿਸੇ ਨਾਲ ਬੋਲਦਾ ਵੀ ਨਹੀਂ ਸੀ। ਕੋਈ ਦੁਖ ਉਸ ਦੇ ਅੰਦਰ ਕੱਠਾ ਹੁੰਦਾ ਜਾਂਦਾ ਸੀ।
ਗਲ ਮੱਠੀ ਪੈਣ ਤੇ ਇਕ ਦਿਨ ਬ੍ਰਿਜ ਮੋਹਨ ਨੇ ਸੁਤੇਂਦਰ ਨੂੰ ਆਪਣੇ ਕੋਲ ਸੱਦਿਆ ਤੇ ਉਹਨੂੰ ਸਤਿਕਾਰ ਨਾਲ ਬਹਾ ਕੇ ਕੁਝ ਆਖਣ ਹੀ ਲਗਾ ਸੀ ਕਿ ਸੁਤੇਂਦਰ ਦਾ ਰੁਕਿਆ ਹੋਇਆ ਗ਼ਮ ਦਾ ਹੜ੍ਹ ਅਖਾਂ ਰਾਹੀਂ ਹੰਝੂ ਬਣ ਕੇ ਵਹਿ ਤੁਰਿਆ।
“ਸੁਤੇਂਦਰ, ਜੇਰੇ ਨਾਲ ਗਲ ਕਰ ਕਾਕਾ!” ਬ੍ਰਿਜ ਮੋਹਨ ਨੇ ਉਹਦੀ ਪਿਠ ਨੂੰ ਪੋਲਾ ਜਿਹਾ ਥਾਪੜਿਆ।
“ਬਾਬੂ ਜੀ, ਦੁਨੀਆ ਨੇ ਮੈਨੂੰ ਜੀਣ ਜੋਗਾ ਨਹੀਂ ਛਡਿਆ, ਮੈਂ ਕੀ ਗਲ ਕਰਾਂ?“ ਸੁਤੇਂਦਰ ਦੀਆਂ ਅਖਾਂ ਡੁਲ੍ ਹਰਹੀਆਂ ਸਨ।
"ਪੁਤ੍ਰ! ਮੈਂ ਤੇ ਤੈਨੂੰ ਆਖਣ ਲਗਾ, ਸਾਂ ਕਿ ਤੂੰ ਉਦਾਸ ਨਾ ਰਿਹਾ ਕਰ।”
ਏਡਾ ਪਹਾੜ ਮੇਰੇ ਤੇ ਟੁੱਟ ਪਿਆ ਹੈ - ਆਖ਼ਰ ਮੈਥੋਂ ਕਸੂਰ ਕਿਹੜਾ ਹੋਇਆ ਹੈ?”
“ਕੁਝ ਨਹੀਂ” ਬ੍ਰਿਜ ਮੋਹਨ ਨੇ ਆਖਿਆ।
“ਕੀ ਪ੍ਰਬੋਧ ਮੇਰੀ ਭੈਣ ਨਹੀਂ — ਮੇਰੇ ਨਾਲ ਪ੍ਰਬੋਧ ਦਾ ਉਠਣਾ ਬਹਿਣਾ ਤੁਹਾਡੇ ਸਾਹਮਣੇ ਦੀਆਂ ਗਲਾਂ ਹਨ। ਮੈਂ ਯਕੀਨ ਨਾਲ ਕਹਿੰਦਾ ਹਾਂ ਕਿ ਮੈਂ ਓਹਲੇ ਦੀਆਂ ਗਲਾਂ ਨੂੰ ਪਾਪ ਸਮਝਦਾ ਹਾਂ।” ਸੁਤੇਂਦਰ ਨੇ ਦ੍ਰਿੜ੍ਹ ਆਵਾਜ਼ ਵਿਚ ਆਖਿਆ।
“ਪਰ ਮੈਨੂੰ ਤੇ ਕੋਈ ਗਿਲਾ ਨਹੀਂ — ਹਾਂ, ਅਜੇ ਲੋਕ ਇਸ ਅਵਸਥਾ ਨੂੰ ਨਹੀਂ ਸਮਝਦੇ।” ਬ੍ਰਿਜ ਮੋਹਨ ਸਾਫ਼ ਦਿਲ ਨਾਲ ਕਹਿ ਰਿਹਾ ਸੀ।
“ਮੈਨੂੰ ਬੜਾ ਦੁਖ ਹੈ ਕਿ ਮੇਰੇ ਆਉਣ ਨਾਲ ਤੁਹਾਨੂੰ ਕਸ਼ਟ
ਪਹੁੰਚਿਆ ਹੈ।"
139