ਲਗਾ। ਬੜੀ ਬੇਚੈਨੀ ਵਿਚ ਰਾਤ ਕੱਟੀ।
ਅਗਲੇ ਦਿਨ ਪ੍ਰਬੋਧ ਬਾਲਾ ਦਾ ਬੁਖ਼ਾਰ ਲਹਿ ਗਿਆ ਸੀ, ਉਹ ਲੱਸੀ ਜਿਹੀ ਹੋ ਗਈ। ਸੁਤੇਂਦਰ ਫੇਰ ਆਇਆ।
"ਹੁਣ ਕੀ ਹਾਲ ਹੈ ਤਬੀਅਤ ਦਾ, ਪ੍ਰਬੋਧ ਜੀ?' ਸੁਤੇਂਦਰ ਦਾ ਦਿਲ ਧੜਕ ਰਿਹਾ ਸੀ।
"ਚੰਗਾ ਹੈ, ਪਰ ਤੁਸੀਂ ਮੇਰੇ ਕੋਲ ਨਾ ਆਇਆ ਕਰੋ।" ਇਹ ਸੁਣਦਿਆਂ ਸਾਰ ਸੁਤੇਂਦਰ ਦੀ ਸਾਰੀ ਆਤਮਾ ਮਾਨੋ ਕੰਬ ਗਈ, ਅਖਾਂ ਪਥਰਾ ਗਈਆਂ। ਉਸ ਨੂੰ ਇੰਞ ਮਾਲੂਮ ਦਿਤਾ, ਜਿਵੇਂ ਉਸ ਦੇ ਅੰਦਰ ਲਹੂ ਜੰਮ ਗਿਆ ਹੁੰਦਾ ਹੈ। ਕਿੰਨੇ ਚਿਰ ਮਗਰੋਂ ਉਸ ਪੁਛਿਆ:—
"ਪਰ ਕਿਉਂ ਨਾ ਆਇਆ ਕਰਾਂ?
"ਤੁਹਾਡਾ ਮੇਰੇ ਕੋਲ ਆਉਣਾ ਹਾਨੀਕਾਰਕ ਹੈ, ਮੇਰੇ ਤੇ ਤੁਹਾਡੇ ਦੋਹਾਂ ਲਈ। ਮੈਂ ਨਹੀਂ ਚਾਹੁੰਦੀ ਕਿ ਮੈਨੂੰ ਤੇ ਮੇਰੇ ਖ਼ਾਨਦਾਨ ਨੂੰ ...... ਉਹ ਰੁਕ ਗਈ।
"ਹਾਂ, — ਹਾਂ, ਅਗੋਂ ਦਸੋ, ਅਗੋਂ ਸੁਤੇਂਦਰ ਸੁੰਨ ਹੋਇਆ ਹੋਇਆ ਬੋਲਿਆ।
"ਅਗੋਂ ਨਹੀਂ ......ਦਸ ....... ਹੁੰਦਾ, ਬਸ ਤੁਸੀਂ ਜਾਓ
♣♣♣♣
ਉਡਦੀਆਂ ਉਡਦੀਆਂ ਗਲਾਂ ਬਾਬੂ ਬ੍ਰਿਜ ਮੋਹਨ ਕੋਲ ਵੀ ਜਾ ਪਹੁੰਚੀਆਂ, ਉਸ ਪਤਨੀ ਨੂੰ ਦਸੀਆਂ। ਘਰ ਵਿਚ ਇਕ ਸੋਗ ਜਿਹਾ ਵਰਤ ਗਿਆ।ਕਿਸੇ ਨਾ ਕਿਸੇ ਤਰ੍ਹਾਂ ਸੁਤੇਂਦਰ ਨੇ ਵੀ ਸਭੋ ਕੁਝ ਸੁਣ ਲਿਆ। ਉਹ ਬੜਾ ਦੁਖੀ ਹੋਇਆ, ਉਸ ਨੂੰ ਹੁਣ ਪਤਾ ਲਗਾ ਕਿ ਪ੍ਰਬੋਧ ਓਹਦੇ ਨਾਲ ਕਿਉਂ ਨਹੀਂ ਸੀ ਕੂਈ।
ਬਾਬੂ ਬ੍ਰਿਜ ਮੋਹਨ ਬੜਾ ਸਿਆਣਾ ਮਨੁਖ ਸੀ। ਉਸ ਨੇ ਕਿਸੇ
138