ਅੱਖਾਂ ਅੱਗੇ ਹਨੇਰਾ ਪਸਰ ਗਿਆ। ਦੋਵੇਂ ਘਰ ਨੂੰ ਪਰਤ ਪਈਆਂ। ਘਰ ਜਾਂਦਿਆਂ ਸਾਰ ਪ੍ਰਬੋਧ ਨੂੰ ਤਾਪ ਚੜ੍ਹ ਗਿਆ।
ਦਵਾ ਦਾਰੂ ਸ਼ੁਰੂ ਹੋ ਗਿਆ
ਸੁਤੇਂਦਰ ਵੀ ਖ਼ਬਰ ਸਾਰ ਲੈਣ ਗਿਆ । ਪ੍ਰਬੋਧ ਦੇ ਸਾਹਮਣੇ ਬਹਿ ਗਿਆ। ਸਿਰ ਨੱਪਣ ਹੀ ਲਗਾ ਸੀ ਕਿ ਪ੍ਰਬੋਧ ਨੇ ਸਹਿਜੇ ਜਿਹੇ ਉਸ ਦਾ ਹੱਥ ਫੜ ਕੇ ਪਰ੍ਹਾਂ ਹਟਾ ਦਿਤਾ ਤੇ ਧੌਣ ਦੂਜੇ ਬੰਨੇ ਸੁਟ ਦਿਤੀ ।
"ਕਿਉਂ ਪ੍ਰਬੋਧ ? ਘੱਟਣ ਦਿਓ ਮੱਥਾ, ਸਿਰ ਪੀੜ ਹਟ ਜਾਏਗੀ !' ਸਤੇਂਦਰ ਨੇ ਪ੍ਰਬੋਧ ਦਾ ਮੂੰਹ ਆਪਣੇ ਵਲ ਕਰਨ ਦਾ ਯਤਨ ਕੀਤਾ।
"ਨਹੀਂ......... ਰਹਿਣ ਦਿਓ ਸੁ ।” ਪ੍ਰਬੋਧ ਦੇ ਬੋਲ ਵਿਚ ਤੇਜ਼ੀ ਸੀ।
ਸੁਤੇਂਦਰ ਨੇ ਸਮਝਿਆ ਕਿ ਪ੍ਰਬੋਧ ਤਾਪ ਦੇ ਕਾਰਨ ਕੁਝ ਰੱਖੀ ਰੁੱਖੀ ਹੋ ਗਈ ਹੈ; ਪਰ ਉਸ ਦੇ ਅੰਦਰ ਧੁੜਖੂ ਜਿਹਾ ਜ਼ਰੂਰ ਲਗ ਗਿਆ।
ਦੂਜੇ ਦਿਨ ਜਦੋਂ ਉਹ ਮੁੜ ਪ੍ਰਬੋਧ ਕੋਲ ਆਇਆ ਤੇ ਉਹਦਾ ਹੱਥ ਫੜ ਕੇ ਤਾਪ ਵੇਖਣ ਲਗਾ, ਤਾਂ ਪ੍ਰਬੋਧ ਨੇ ਹੱਥ ਛੁਡਾ ਲਿਆ।
"ਪ੍ਰਬੋਧ ਜੀ....,"ਸੁਤੇਂਦਰ ਕੁਝ ਪੁੱਛਦਾ ਪੁੱਛਦਾ ਰੁਕ ਗਿਆ।
ਪ੍ਰਬੋਧ ਨੇ ਨਿਗਾਹਾਂ ਦਾ ਰੁਖ ਵਟਾ ਕੇ ਸੁਕੇੰਦਰ ਵਲ ਝਾਕਿਆ,ਮੁੜ ਅੱਖਾਂ ਨੂਟ ਲਈਆਂ।ਓਦਨ ਵਾਲੀਆਂ ਸਹੇਲੀ ਦੀਆਂ ਗੱਲਾਂ ਉਹਦੇ ਅੰਦਰ ਜਾਗ ਉਠੀਆਂ, – “ਲੋਕਾਂ ਦੀ ਚਰਚਾ, ਮੇਰਾ ਕੁਆਰਪਨ ਤੇ ਮੇਰੇ ਚਾਲ ਚਲਣ ਪੁਰ ਸ਼ਕ ਦਾ ਦਾਗ਼, ਖ਼ਾਨਦਾਨ ਦੀ ਆਬਰੂ ਝੁਨਝੁਨੀ ਖਾ ਕੇ ਓਸ ਮੁੜ ਅੱਖਾਂ ਖੋਲ੍ਹੀਆਂ, “ਤੁਸੀਂ ਜਾ.......ਓ" ਕਹਿ ਕੇ ਪ੍ਰਬੋਧ ਨੇ ਸੁਤੇਂਦਰ ਵਲ ਕੰਡ ਭੁਆ ਲਈ । ਉਹ ਚੁੱਪ ਚੁਪੀਤਾ ਉਠ ਕੇ ਟੁਰ ਗਿਆ।
ਸਤੇਂਦਰ ਨੂੰ ਕੁਝ ਸੁਝਦਾ ਨਹੀਂ ਸੀ, ਪ੍ਰਬੋਧ ਕਿਉਂ ਬਦਲ ਗਈ ? ਕੀ, ਤਾਪ ਕਰ ਕੇ ? ਪਰ ਤਾਪ ਤੇ ਹੁਣ ਮੱਠਾ ਹੈ ! ਉਹ ਸੋਝੀ ਵਿਚ ਹੈ ! ਉਹ ਆਪਣੇ ਕਮਰੇ ਵਿਚ ਚਲਾ ਗਿਆ।
ਰਾਤ ਵੇਲੇ ਨਾ ਓਸ ਰੋਟੀ ਖਾਧੀ ਤੇ ਨਾ ਉਹਦਾ ਪੜ੍ਹਨ ਤੇ ਚਿਤ
137