ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਫੁੱਲਾਂ ਵਾਲਾ
ਕਮਲਾ ਤੇ ਉਹਦੀ ਮਾਂ ਸੁਰਿੰਦਰ ਤੇ ਗੁਆਂਢ ਰਹਿੰਦੀਆਂ ਸਨ। ਕਮਲਾ ਦੇ ਪਿਓ ਦੇ ਚਲਾਣੇ ਮਗਰੋਂ ਉਨ੍ਹਾਂ ਦੇ ਗੁਜ਼ਾਰੇ ਦਾ ਕੋਈ ਵਸੀਲਾ ਨਾ ਰਿਹਾ। ਉਹ ਮਕਾਨ ਦਾ ਕਰਾਇਆ ਵੀ ਨਹੀਂ ਸਨ ਦੇ ਸਕਦੀਆਂ।
ਸੁਰਿੰਦਰ ਬੀ. ਏ. ਪਾਸ ਕਰਨ ਮਗਰੋਂ ਇਕ ਵਰਕਸ਼ਾਪ ਵਿਚ ਨੌਕਰ ਹੋ ਗਿਆ। ਉਹ ਮਜ਼ਦੂਰਾਂ ਦਾ ਬੜਾ ਹਾਮੀ ਸੀ ਤਦੋ ਉਸ ਵਰਕਸ਼ਾਪ ਦੀ ਨੌਕਰੀ ਪਸੰਦ ਕੀਤੀ ਸੀ।
ਇਕ ਆਥਣ ਨੂੰ ਜਦੋਂ ਸੁਰਿੰਦਰ ਵਰਕਸ਼ਾਪੋਂ ਘਰ ਪਰਤਿਆ ਤਾਂ ਗੁਆਂਢ ਵਿਚ ਰੌਲਾ ਜਿਹਾ ਸੁਣਿਆ।
“ਜਾਓ ਮੇਰਾ ਘਰ ਖ਼ਾਲੀ ਕਰ ਦਿਓ"ਕਿਸੇ ਗੁਸੇ ਨਾਲ ਆਖਿਆ।
“ਪਰ ਕੁਝ ਦਿਨਾਂ ਤੱਕ ਮੈਂ ਕਰਾਇਆ ਦੇ ਛੱਡਾਂਗੀ" ਇਕ ਇਸਤ੍ਰੀ ਨੇ ਅਗੋਂ ਰੋਣ ਹਾਕੀ ਅਵਾਜ਼ ਵਿਚ ਕਿਹਾ।
“ਤੀਜੇ ਮਹੀਨੇ ਦਾ ਅਖ਼ੀਰ ਆਣ ਢੁਕਾ ਹੈ, ਹੁਣ ਤੂੰ ਕਿਥੋਂ ਲਿਆ
149