ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/166

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਵੇਂਗੀ। ਮੈਂ ਬਿਨ-ਕਰਾਏ ਹੀ ਚੰਗਾ। ਨਿਕਲ ਜਾਓ।”

ਸੁਰਿੰਦਰ ਕਾਹਲੀ ਨਾਲ ਓਥੇ ਚਲਾ ਗਿਆ, ਭੀੜ ਨੂੰ ਹਟਾਂਦਾ ਹੋਇਆ ਮਾਲਕ ਮਕਾਨ ਕੋਲ ਜਾ ਅਪੜਿਆ, “ਕੀ ਗੱਲ ਏ ਸੇਠ ਜੀ??

"ਇਨ੍ਹਾਂ ਚੂੰਹ ਮਹੀਨਿਆਂ ਦਾ ਕਰਇਆ ਨਹੀਂ ਦਿਤਾ ਤੇ ਤੀਜਾ ਵੀ ਮੁਕਣ ਵਾਲਾ ਹੈ। ਹੁਣ ਮੈਂ ਇਨ੍ਹਾਂ ਨੂੰ ਏਥੇ ਨਹੀਂ ਰਹਿਣ ਦਿਆਂਗਾ। ਇਨ੍ਹਾਂ ਦਾ ਸਾਮਾਨ ਕੁਰਕ ਕਰਾ ਕੇ ਕਰਾਇਆ ਵਸੂਲਾਂਗਾ ਸੇਠ ਨੇ ਸੁਰਿੰਦਰ ਨੂੰ ਸਾਰੀ ਗੱਲ ਦੱਸੀ।

"ਤੁਸੀਂ ਕਰਾਇਆ ਦੇ ਦਿਓ' ਸੁਰਿੰਦਰ ਨੇ ਮਾਈ ਨੂੰ ਆਖਿਆ।

"ਕੋਲ ਹੈ ਨਹੀਂ"

ਸੁਰਿੰਦਰ ਕੁਝ ਚਿਰ ਚੁਪ ਖਲੋਤਾ ਰਿਹਾ, ਤੇ ਮੁੜ ਆਂਹਦਾ-

"ਇਹ ਲਓ ਕਰਾਇਆ" ਓਸ ਨੇ ਖੀਸੇ ਚੋਂ ਨੋਟ ਕੱਢ ਕੇ ਸੇਠ ਦੇ ਹਵਾਲੇ ਕੀਤਾ।

ਉਹ ਅੱਜ ਹੀ ਤਨਖ਼ਾਹ ਲਿਆਇਆ ਸੀ। ਕਮਲਾ ਸੁਰਿੰਦਰ ਦੇ ਮੂੰਹ ਵਲ ਹਿਤੂ ਨਜ਼ਰਾਂ ਨਾਲ ਤਕ ਰਹੀ ਸੀ। "ਚਲੋ ਮੇਰੇ ਮਕਾਨ ਵਿਚ" ਸੁਰਿੰਦਰ ਨੇ ਮਾਂ ਧੀ ਨੂੰ ਸੰਬੋਧਨ ਕਰ ਕੇ ਆਖਿਆ ਤੇ ਉਹਨਾਂ ਦਾ ਸਾਮਾਨ ਚੁਕਵਾ ਕੇ ਘਰ ਲੈ ਗਿਆ।

ਕਮਲਾ ਤੇ ਉਹਦੀ ਮਾਂ ਸੁਰਿੰਦਰ ਦੇ ਘਰ ਡਾਢੀਆਂ ਪ੍ਰਸੰਨ ਰਹਿੰਦੀਆਂ ਸਨ। ਸੁਰਿੰਦਰ ਦੇ ਨਿੱਘੇ ਸੁਭਾ ਨੇ ਉਨਾਂ ਦੀ ਗ਼ਰੀਬੀ ਦਾ ਸਹਿਮ ਦੂਰ ਕਰ ਛਡਿਆ ਸੀ। ਕਮਲਾ ਦੀ ਮਾਂ ਸੁਰਿੰਦਰ ਨੂੰ ਪੁਤ੍ਰਾਂ ਵਾਂਗ ਪਿਆਰਦੀ ਸੀ। ਕਮਲਾ ਸੁਰਿੰਦਰ ਦੇ ਕਈ ਨਿੱਕੇ ਨਿੱਕੇ ਕੰਮ ਕਰ ਦਿੰਦੀ ਹੁੰਦੀ ਸੀ।

ਇਕ ਦਿਨ ਸੁਰਿੰਦਰ ਬਾਹਰ ਸੀ। ਮਗਰੋਂ ਜਦ ਉਹਦਾ ਨੌਕਰ ਰੋਟੀ ਤਿਆਰ ਕਰਨ ਲੱਗਾ ਤਾਂ ਕਮਲਾ ਨੇ ਨੌਕਰ ਨੂੰ ਕਿਹਾ ਕਿ ਰੋਟੀ ਉਹ ਪਕਾਏਗੀ। ਕਮਲਾ ਨੇ ਬੜੇ ਸੋਹਣੇ ਢੰਗ ਨਾਲ ਹਰ ਸ਼ੈ ਤਿਆਰ ਕੀਤੀ। ਰੋਟੀ ਪਕਾਂਦੀ ਤੋਂ ਹੀ ਸੁਰਿੰਦਰ ਆ ਗਿਆ। ਵੇਂਹਦਿਆਂ ਸਾਰ

150