ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/167

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹਦਾ ਚਿਹਰਾ ਤਮਤਮਾ ਪਿਆ ਤੇ ਦਿਲ ਧੜਕ ਉਠਿਆ।

"ਕਮਲਾ ਜੀ ਇਹ ਖੇਚਲ ਕਿਉਂ?' ਸੁਰਿੰਦਰ ਨੇ ਮੁਸਕ੍ਰਾ ਕੇ ਕੋਟ ਲਾਂਹਦਿਆਂ ਹੋਇਆਂ ਪੁੱਛਿਆ -

"ਚਲੋ ਅੱਜ ਮੇਰੀ ਪੱਕੀ ਖਾ ਲਵੋ" ਕਮਲਾ ਨੇ ਲੱਜਤ ਨਿਗਾਹਾਂ ਨੂੰ ਝੁਕਾ ਕੇ ਕਿਹਾ।

ਸੁਰਿੰਦਰ ਤਿਆਰ ਹੋ ਕੇ ਮੇਜ਼ ਤੇ ਬਹਿ ਗਿਆ। ਰੋਟੀ ਪਰੋਸੀ ਵੀ ਕਮਲਾ ਨੇ ਹੀ। ਕਮਲਾ ਦੀ ਮਾਤਾ ਬੜੀ ਖ਼ੁਸ਼ ਸੀ। ਉਹਨਾਂ ਨੇ ਚਾਈਂ ਚਾਈਂ ਖਾਣਾ ਖਾਧਾ।

ਹੌਲੀ ਹੌਲੀ ਉਸ ਖਾਣੇ ਦਾ ਕੰਮ ਆਪੀਂ ਸਾਂਭ ਲਿਆ। ਵਰਕਸ਼ਾਪੋਂ ਆਉਂਦੇ ਸੁਰਿੰਦਰ ਨੂੰ ਉਡੀਕਦੀ ਰਹਿੰਦੀ — ਉਸ ਦੇ ਆਉਣ ਤੇ ਦੋਵੇਂ ਕੱਠੇ ਰੋਟੀ ਖਾਂਦੇ।

ਪਿਓ ਨੇ ਕਮਲਾ ਨੂੰ ਮਿਡਲ ਤੀਕਰ ਪੜ੍ਹਾਇਆ ਸੀ, ਉਹ ਬੜੀ ਤੀਖਣ ਬੁਧ ਕੁੜੀ ਸੀ। ਉਸ ਥੋੜੇ ਚਿਰ ਵਿਚ ਹੀ ਸੁਰਿੰਦਰ ਦੀ ਸਹਾਇਤਾ ਨਾਲ ਦਸਵੀਂ ਪਾਸ ਕਰ ਲਈ।

ਵਰਕਸ਼ਾਪ ਦੀਆਂ ਕਈ ਹੜਤਾਲਾਂ ਵਿਚ ਹਿਸਾ ਲੈਣ ਕਰ ਕੇ ਨਾਲੇ ਮਜ਼ਦੂਰਾਂ ਦਾ ਹਰ ਪੱਖ ਪੂਰਨ ਦੇ ਕਾਰਨ ਸੁਰਿੰਦਰ ਵਰਕਸ਼ਾਪ ਦੇ ਅਫਸਰਾਂ ਦੀਆਂ ਨਜ਼ਰਾਂ ਵਿਚ ਆਪਣੀ ਪੋਜ਼ੀਸ਼ਨ ਨਾ ਬਣਾ ਸਕਿਆ।

ਇਕ ਵੇਰ ਮਜ਼ਦੂਰਾਂ ਦੀ ਮਜ਼ਦੂਰੀ ਘਟਾਣ ਦਾ ਮਾਮਲਾ ਆ ਬਣਿਆ। ਸੁਰਿੰਦਰ ਨੇ ਮਜ਼ਦੂਰਾਂ ਦਾ ਪੱਖ ਲਿਆ, ਮਾਮਲਾ ਤੂਲ ਫੜ ਗਿਆ। ਓੜਕ ਹੜਤਾਲ ਹੋ ਗਈ। ਜਦੋਂ ਜਲੂਸ ਨਿਕਲਿਆਂ ਤਾਂ ਪੁਲਸ ਨੇ ਲਾਠੀ ਚਾਰਜ ਕੀਤਾ। ਵਰਕਸ਼ਾਪ ਦੇ ਮਾਲਕ ਨੇ ਸੁਰਿੰਦਰ ਨੂੰ ਸਾਰੇ ਮਾਮਲੇ ਦਾ ਜ਼ੁੰਮੇਂਵਾਰ ਠਹਿਰਾਇਆ ਤੇ ਉਹਨੂੰ ਨੌਕਰੀਓਂ ਜੁਆਬ ਦੇ ਦਿੱਤਾ।

ਕਮਲਾ ਹੋਰਾਂ ਨੂੰ ਉਹਦੀ ਨੌਕਰੀ ਦਾ ਡਾਢਾ ਰੰਜ ਹੋਇਆ।

"ਉਹ ਬੇ-ਰੁਜ਼ਗਾਰ ਦਿਹਾੜੇ ਬਿਤਾ ਰਹੇ ਸਨ। ਮਾਲੀ ਹਾਲਤ

151