ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/177

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਸ ਦਾ ਤਾਰਾ

ਛੁੱਟੀ ਦਾ ਦਿਨ ਸੀ । ਹੁਨਾਲਾ ਪਿਆ ਬੀਤਦਾ ਸੀ। ਅਜੇ ਉਹਦੀ ਤਪਸ਼ ਦੇ ਚੋਖੇ ਚਿੰਨ੍ਹ ਬਾਕੀ ਸਨ ।

ਮੈਂ ਸਵੇਰ ਤੋਂ ਹੀ ਅਵੇਸਲਾ ਜਿਹਾ ਸਾਂ। ਚਿੜ ਵਿਚ ਬੇ-ਮਲੂਮੀ ਜਿਹੀ ਚਿੰਤਾ ਤੋਂ ਅਕਾਰਣ ਬੋ-ਕਚਾਚੀ ਸੀ । ਕਿਤੇ ਵੀ ਜੀ ਨਹੀਂ ਸੀ ਲਗਦਾ । ਕੋਈ ਪੁਸਤਕ ਪੜ੍ਹਦਾ ਤਾਂ ਅੱਖਰਾਂ ਚੋਂ ਮਨ ਉਡਾਰੀ ਮਾਰ ਜਾਂਦਾ ( ਲੰਮਿਆਂ ਪੈਂਦਾ ਤਾਂ ਕਿਸੇ ਪਹਿਲੂ ਵੀ ਚੈਨ ਨਾ ਆਉਂਦੀ । ਮੂੜ ਉਠ ਬਹਿੰਦਾ । ਨਿਕਲ ਕੇ ਬਾਹਰ ਭੌਂਣ ਲਗ ਜਾਂਦਾ । ਕੋਠੀਆਂ ਅੱਗੇ ਲਗੀ ਮਹਿੰਦੀ ਕੋਲ ਘੁੰਮਦਾ ਰਿਹਾ। ਉਹਦਾ ਬੂਰ ਤੋੜਦਾ, ਮਰੋੜਦਾ ਤੇ ਕਦੇ ਘਾ ਤੇ ਜਾ ਲੰਮਿਆਂ ਪੈਂਦਾ, ਪਰ ਤਬੀਅਤ ਦੀ ਅਚਵੀਂ ਨਾ ਮਿਟੀ।

ਓੜਕ ਮੈਂ ਇਹ ਮਿਥੀ ਕਿ ਕਿਸੇ ਕੋਠੀ ਚਲਾਂ, ਅਜ ਸਾਰੇ ਹੀ ਵਿਹਲੋ ਹਨ। ਕਿਸੇ ਨ ਕਿਸੇ ਤਰਾਂ ਦਿਲ ਪਰਚ ਹੀ ਜਾਵੇਗਾ । ਸਿਧਾ ਛੇ ਨੰਬਰ ਕੋਠੀ ਵਿਚ ਚਲਾ ਗਿਆ, ਕਿਉਂਕਿ ਓਥੇ ਰੇਡੀਓ ਵੀ ਹੈ ਸੀ।

ਜਾ ਕੋ ਡਿਠਾ = ਕੋਠੀ ਵਿਚ ਸ਼ਤਰੰਜ ਤੇ ਕੁਝ ਖਿਡਾਰੀ ਖੇਡ ਰਹੇ

161