ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/178

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਨ। ਮੈਂ ਚੁਪਕਾ ਹੀ ਉਨ੍ਹਾਂ ਕੋਲ ਬਹਿ ਗਿਆ, ਪਰ ਉਨ੍ਹਾਂ ਨੂੰ ਏਡੀ ਫੁਰਸਤ ਕਿਥੇ ਕਿ ਮੇਰੇ ਵਲ ਝਾਕ ਹੀ ਛਡਣ। ਮੈਂ ਆਪਣੀ ਕੁਰਸੀ ਦਾ ਰੁਖ ਰੇਡੀਓ ਵਲ ਭੁਆ ਕੇ ਰੇਡੀਓ ਚਾਲੂ ਕਰ ਦਿਤਾ। “ਚਲ ਚਲੀਏ ਓਸ ਪਾਰ ਸਜਨੀ, ਚਲ ਚਲੀਏ ਓਸ ਪਾਰ" ਇਹ ਗੀਤ ਗਾਂਵਿਆਂ ਜਾ ਰਿਹਾ ਸੀ ਰੇਡੀਓ ਉਤੇ1

ਕੋਠੀ ਦੇ ਬੂਹੇ ਵਿਚੋਂ ਮੈਂ ਦੂਰ ਤੱਕ ਰਿਹਾ ਸਾਂ - ਓਸ ਪਾਰਜਿਥੇ ਧਰਤੀ ਅਕਾਸ਼ ਦਾ ਦੁਮੇਲ ਸੀ। ਓਸ ਸੀਮਾਂ ਤੋਂ ਅਗੇ ਅਨੰਨਤਾਵ ਵਿਚ ਮੇਰੀਆਂ ਨਿਗਾਹਾਂ ਗੁਆਚ ਜਾਂਦੀਆਂ ਸਨ। ਦੁਮੇਲ ਤੋਂ ਉਸ ਪਾਰ - ਕੀ ਗੀਤ ਦਾ ਇਹੋ ਭਾਵ ਹੈ?” ਮੈਂ ਸੋਚਿਆ। “ਪਰ ਦੁਮੇਲ ਤੋਂ ਉਸ ਪਾਰ ਦਾ ਬੜਾ ਲੰਮੇਰਾ ਸਫਰ ਹੈ। ਆਦਿ ਤੋਂ ਅੰਤ ਤੀਕਰ ਵੀ ਜੇ ਕੋਈ ਮੁਸਾਫਰ ਟੁਰਦਾ ਜਾਵੇ ਤਾਂ ਵੀ ਅਪੜਣ ਦੀ ਕੋਈ ਸੰਭਾਵਨਾ ਨਹੀਂ, ਕਦੇ ਓਥੇ ਕੋਈ ਅਪੜਿਆ ਵੀ ਹੈ?" ਮੇਰੇ ਅੰਦਰੋਂ ਇਹੋ ਸਵਾਲ ਘੜੀ ਮੁੜੀ ਉਠਦਾ ਸੀ। ਹੋਰ ਕਾਹਦਾ "ਓਸ ਪਾਰ?” ਗਾਣ ਵਾਲੇ ਦਾ ਭਾਵ ਖਬਰੇ ਜ਼ਿੰਦਗੀ ਦੇ "ਓਸ ਪਾਰ" ਤੋਂ ਹੋਵੇ। "ਚਲ ਚਲੀਏ ਓਸ ਪਾਰ" ਫੇਰ ਵਾਜ ਦੁਹਰਾਈ ਗਈ "ਜ਼ਿੰਦਗੀ ਦਾ ਉਸ ਪਾਰ" - ਮੈਂ ਠਠੰਬਰ ਗਿਆ “ਮੌਤ" — ਕੀ ਓਥੇ ਵੀ ਕੋਈ ਜੀਵਨ ਹੈ? ਉਹ ਵੀ ਕੋਈ ਦੁਨੀਆ ਹੈ। ਓਥੇ ਵੀ ਦੁਖ ਸੁਖ ਹੈਨ, ਪ੍ਰੇਮ ਹੈ, ਬਾਲਪਨ ਤੇ ਜੁਆਨੀ ਦੀਆਂ ਰੁਤਾਂ? ਫੁਲ ਕਲੀਆਂ? ਅਕਾਸ਼ ਤਾਰੇ ਤੇ ਚੰਨ ਹੈ। ਬੁਲਬੁਲ, ਕੋਇਲ, ਪਪੀਹੇ ਤੇ ਚਕੋਰ ਹੈਨ । ਓਥੇ ਚਸ਼ਮੇ ਉਛਲਦੇ ਹੋਣਗੇ। ਆਬਸ਼ਾਰਾਂ ਦਾ ਸ਼ੋਰ ਹੋਵੇਗਾ | ਅੱਖਾਂ ਵਿਚ ਅੱਖਾਂ ਪਾ ਕੇ ਤਕਣ ਦੀ ਰੀਤ ਹੋਵੇਗੀ। ਕਿਹੋ ਜਿਹਾ ਜਹਾਨ ਹੋਵੇਗਾ ਉਹ? ਮੈਂ ਪਿਆਸੋਚਦਾ ਸਾਂ ਜਿਥੇ ਜਾਣ ਲਈ ਕਵੀ ਨੇ ਇਹ ਪੰਗਤੀਆਂ ਜੋੜੀਆਂ“ਚਲ ਚਲੀਏ ਓਸ ਪਾਰ ਸਜਨੀ" ਓਥੋਂ ਕੋਈ ਪਰਤਿਆ ਵੀ ਤੇ ਨਹੀਂ। ਸਦਾ ਦੀ ਨੀਂਦ ਸੌਂ ਜਾਣ ਨਾਲੋਂ ਕੋਈ ਹੋਰ ਵਖਰਾ ਸੁਆਦ ਮੈਨੂੰ 'ਓਸਪਾਰ' ਵਿਚ ਦੀਹਦਾ ਨਹੀਂ।

162