ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/180

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੋਚਿਆ ਨੰਬਰ ਤਿੰਨ ਕੋਠੀ ਵਿਚ ਜਾਵਾਂ ।ਓਥੋਂ ਦੇ ਰਹਿਣ ਵਾਲ ਅਜੇ ਸੱਜਰੇ ਹੀ ਕਸ਼ਮੀਰੋਂ ਹੋ ਆਏ ਸਨ । ਮਨ ਨੂੰ ਤਸੱਲੀ ਜਿਹੀ ਆਈ। ਕਸ਼ਮੀਰ ਦੇ ਨਜ਼ਾਰੇ ਉਨ੍ਹਾਂ ਕੋਲੋਂ ਸੁਣਾਂਗਾ । ਚਸ਼ਮਿਆਂ, ਝੀਲਾਂ, ਫਲਾਂ, ਫਲਾਂ ਦੇ ਵਚਿੱਤ੍ਰ ਵਰਨਣ ਮਨ ਨੂੰ ਉਡਾ ਦੇਣਗੇ। ਭਾਰ ਕੁਝ ਹੌਲਾ ਹੋ ਜਾਵੇਗਾ।

ਮੈਂ ਅਗਾਂਹ ਅਗਾਂਹ ਟੁਰਦਾ ਗਿਆ। ਜਦੋਂ ਕੋਠੀ ਦੇ ਵਰਾਂਡੇ ਚੋਂ ਦੀ ਲੰਘ ਕੇ ਬੂਹੇ ਵਿਚ ਗਿਆ ਤਾਂ ਇਕ ਹੋਰ ਕਾਰੋਬਾਰੀ ਠੇਕੇਦਾਰ ਕੋਠੀ ਵਾਲੇ ਸੱਜਣ ਨਾਲ ਵਾਰਤਾਲਾਪ ਕਰ ਰਹੇ ਸਨ। ਭੱਠਾ, ਇੱਟਾਂ, ਜੂਨਾਂ, ਲੋਹਿਆ – ਤੇ ਇਹੋ ਜਿਹਾ ਅਲਮ ਗਲਮ ਕੁਝ ਹੋਰ ਉਹਨਾਂ ਦਾ ਮਜ਼ਮੂਨ ਸੀ। ਮੈਂ ਇਕ ਗੁਠੇ ਵਿਛੀ ਕੁਰਸੀ ਵਿਚ ਜਾ ਬੈਠਾ। ਉਹ ਗਲਾਂ ਵਿਚ ਏਨੇ ਲੀਨ ਸਨ ਕਿ ਮੇਰੇ ਜਾਣ ਦੀ ਉਹਨਾਂ ਨੂੰ ਸ਼ੈਦ ਹੀ ਸੁਰ ਹੋਵੇ।

ਮੈਂ ਏਧਰ ਓਧਰ ਤਕਦਾ ਸਾਂ, ਕਮਰੇ ਦੀਆਂ ਕੰਧਾਂ ਨੂੰ, ਲਮਕ- ਦੀਆਂ ਮੂਰਤਾਂ ਨੂੰ, ਉਤੇ ਛਤ ਵਿਚ ਕੋਈ ਚਿੜੀ ਚਰਪਦੀ ਸੀ, ਉਸ ਦੀ ਚਿਰ ਚਿਰ ਨੇ ਮੇਰੇ ਉਖੜੇ ਹੋਏ ਖ਼ਿਆਲ ਨੂੰ ਆਪਣੇ ਵਲ ਧੂ ਲਿਆ। “ਕੋਡਾ ਫਰਕ ਹੈ ਮਨੁਖ ਤੇ ਪੰਛੀ ਮਨ ਵਿਚ", ਮੈਂ ਵਿਚਾਰਿਆ ਇਹ ਉਡਾਰੂ ਜਨੌਰ ਅਕਾਸ਼ੀ ਗਮਣ ਕਰਨ ਵਾਲੇ, ਪੌਣਾਂ ਦੇ ਖਿਡਾਰੀ, ਬੇ-ਫ਼ਿਕਰ ਅਕਾਸ਼ਾਂ ਦੇ ਬਾਦਸ਼ਾਹ, ਇਨਾਂ ਨੂੰ ਕੋਈ ਵੀ ਚਿੰਤਾ ਨਹੀਂ।

ਮਨੁੱਖ ਸਦਾ ਹੀ ਚਿੰਤਾਂ ਦੀਆਂ ਚਿੰਣਗਾਂ ਨਾਲ ਸੜਦਾ ਹੈ। ਕੀ ਇਹ ਕਦੇ ਵੀ ਬੇ ਫ਼ਿਕਰ ਨਹੀਂ ਹੋ ਸਕੇਗਾ? ਇਹ ਠੀਕ ਹੈ ਫ਼ਿਕਰ ਕੀਤਿਆਂ ਹੀ ਦੁਨੀਆਦਾਰੀ ਚਲਦੀ ਹੈ, ਪਰ ਫ਼ਿਕਰਾਂ ਵਿਚ ਘੁਲ ਘੁਲ ਕੇ ਫ਼ਿਕਰਾਂ ਦਾ ਹੀ ਬਣ ਰਹਿਣਾ ਵੀ ਤੇ ਕੋਈ ਸੂਰਮਤਾਈ ਨਹੀਂ ।

ਹੁਣ ਉਹਨਾਂ ਦੀਆਂ ਗਲਾਂ ਵਿਚ ਵਧੇਰੇ ਮਗਨਤਾ ਸੀ। ਨਾ ਉਹਨਾਂ ਨੂੰ ਮੇਰੇ ਆਉਣ ਦਾ ਹੁਣ ਤੀਕਰ ਪਤਾ ਲਗਾ, ਨਾ ਹੀ ਛਤ ਉਤੇ ਚਰਪਦੀ ਚਿੜੀ ਨੇ ਉਹਨਾਂ ਦੇ ਰਾਹ ਵਿਚ ਕੋਈ ਵਿਘਣ

ਪਾਇਆ। ਕਮਸ਼ੀਰ ਦੇ ਸੁਪਨੇ ਮੇਰੇ ਓਥੇ ਦੇ ਓਥੇ ਹੀ ਰਹਿ ਗਏ।

164