ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/182

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੇ ਥੱਲੇ ਲਾਹੇ ਤੇ ਚਲ ਪਿਆ। ਮੇਰੇ ਨਾਲੋ ਨਾਲ ਲੜਾਂ ਨਾਲ ਖਹਿੰਦਾ ਥੋੜੀ ਦੂਰ ਤੁਰਿਆ। ਜਦੋਂ ਮੈਂ ਨੰਬਰ ਇਕ ਕੋਠੀ ਦੇ ਬਰੋਬਰ ਆਇਆ ਤਾਂ ਡੱਬੂ ਨੂੰ ਓਹਦਾ ਕੋਈ ਮਿਤ੍ਰ ਕੁੱਤਾ ਦਿਸ ਪਿਆ।ਓਹ ਨੱਸ ਕੇ ਉਸ ਕੋਲ ਚਲਾ ਗਿਆ ਤੇ ਲਾਡੀਆਂ ਕਰਨ ਲਗ ਪਿਆ ।

ਮੇਰੀ ਇਛਾ ਇਕ ਨੰਬਰ ਜਾਣ ਦੀ ਸੀ, ਕਿ ਓਥੋ ਵਾਜਾ ਊਜਾ ਸੁਣ ਕੇ ਜੀ ਪਰਚਾਵਾਂਗਾ। ਓੜਕ ਕੋਠੀ ਦੇ ਬੂਹੇ ਅਗੇ ਚਲਾ ਗਿਆ। ਚਿਕ ਬਣੀ ਹੋਈ ਸੀ । ਅਚਾਨਕ ਅੰਦਰੋਂ ਕਹਿ ਕੇ ਦੀ ਛਣਕਾਰ ਸੁਣਾਈ ਦਿਤੀ। ਮੈਂ ਝੇਂਪ ਗਿਆ । ਅਗੇਰੇ ਵਧ ਕੇ ਝੀਥਾਂ ਤਾਈਂ ਅੰਦਰ ਤਕਿਆ। ਇਕ ਦਸਤਰ ਖਾਂ ਵਿਛਿਆ ਹੋਇਆ ਸੀ, ਪਲੇਟਾਂ ਲਗੀਆਂ ਹੋਈਆਂ ਸਨ, ਕੁਝ ਮੁੰਡੇ ਕੁੜੀਆਂ ਆਲੇ ਦੁਆਲੇ ਬੈਠੇ ਹੋਏ ਸਨ । ਲੌਢੇ- ਪਹਿਰ ਦੀ ਚਾਹ ਦਾ ਪ੍ਰਬੰਧ ਜਾਪਦਾ ਸੀ। ਮੈਂ ਓਨ੍ਹੀਂ ਪੈਰੀਂ ਹੀ ਪਰਤ ਆਇਆ ।ਸੋਚਦਾ ਸਾਂ, ਅਜ ਇਹ ਮਹਿਫ਼ਲਾਂ ਵੀ ਮੇਰੇ ਲਈ ਕੋਈ ਅਸਰ ਨਹੀਂ ਰਖਦੀਆਂ, ਹਾਸੇ ਦੀਆਂ ਛਣਕਾਰਾਂ ਵਿਚ ਵੀ ਕੋਈ ਖਿਚ ਨਹੀਂ । ਕਿਉਂ ? ਇਹ ਏਡਾ ਔਖਾ ਪ੍ਰਸ਼ਨ ਸੀ ਜਿਹਦਾ ੳੱਤ ਮੈਂ ਆਪੀ ਵੀ ਨਹੀਂ ਸਾਂ ਦੇ ਸਕਦਾ।

ਮੈਂ ਓਥੋਂ ਚਲ ਕੇ ਕਲੱਬ ਵਲ ਚਲਾ ਗਿਆ। ਸਰੂਆਂ ਵਾਲੀ ਸੜਕ ਤੇ ਟਹਿਲਣ ਲਗਾ। ਇਕ ਸਰੂ ਦੇ ਬੂਟੇ ਕੋਲ ਕਿੰਨਾ ਚਿਰ ਖਲੋਤਾ ਰਿਹਾ, ਓਥੇ ਹੀ ਬਹਿ ਗਿਆ। ਘਾਹ ਦੀਆਂ ਤਿੜਾਂ ਨਹੂਆਂ ਨਾਲ ਕੁਤਰਦਾ ਰਿਹਾ।

ਫੇਰ ਓਥੋਂ ਉਠਿਆ । ਮੱਠਾ ਮੱਠਾ ਟੁਰ ਕੇ ਗਰੌਂਡਾਂ ਵਲ ਆ ਗਿਆ । ਅਗੋਂ ਇਕ ਮੰਗਤਾ ਕੁਝ ਬੁੜਬੜਾਂਦਾ ਲਗਾ ਆਉਂਦਾ ਸੀ। ਮੈਂ ਖਲੋ ਗਿਆ। ਜਦੋਂ ਉਹ ਮੇਰੇ ਬਰੋਬਰ ਦੀ ਲੰਘ ਰਿਹਾ ਸੀ, ਮੈਂ ਪੁਛਿਆ “ਬਾਬਾ ਕੀ ਗਲ ਏ, ਆਮਰਾ ਬੋਲਦਾ ਜਾਂਦਾ ਏਂ?” ਉਹ ਆਪਣੀ ਡੰਡੋਰਕੀ ਧਰਤੀ ਤੋਂ ਟੇਕ ਕੇ ਠਹਿਰ ਗਿਆ। ਇਕ ਲੰਮਾ ਸਾਹ

166